ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਲੋਕਾਂ ਨੂੰ ਸਿਰਫ ਇਹੀ ਦਸ ਸਕਦੀ ਹਾਂ ਕਿ ਜਦੋਂ ਕਦੇ ਵੀ ਪ੍ਰਮਾਤਮਾ ਸਾਨੂੰ ਇਕ ਮੌਕਾ ਦਿੰਦਾ ਹੈ ਬਿਹਤਰ ਦੇਖਣ ਦਾ ਉਨਾਂ ਦੀ ਮਿਹਰ ਕ੍ਰਿਪਾ ਦੁਆਰਾ, ਫਿਰ ਸਾਨੂੰ ਜਾਣ ਲੈਣਾ ਚਾਹੀਦਾ ਹੈ ਕਿ ਇਹ ਛਿਣ-ਭੰਗਰ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਅਸੀਂ ਪ੍ਰਮਾਤਮਾ ਨਾਲ ਗਲ ਕਰਨੀ ਚਾਹੁੰਦੇ ਹਾਂ, ਅਸੀਂ ਪ੍ਰਮਾਤਮਾ ਅਗੇ ਬੇਨਤੀ ਕਰਦੇ ਹਾਂ, ਪਰ ਸਾਡੀਆਂ ਬੇਨਤੀਆਂ ਪ੍ਰਮਾਤਮਾ ਨਾਲ ਜਿਵੇਂ ਇਕ ਗਲਬਾਤ ਵਾਂਗ ਹੋਣੀਆਂ ਚਾਹੀਦੀਆਂ ਹਨ - ਇਮਾਨਦਾਰ ਅਤੇ ਲਾਭਦਾਇਕ, ਨਾਲ ਹੀ ਸਚੇ ਦਿਲੋਂ ਅਤੇ ਨਿਮਰਤਾ ਨਾਲ। ਸੋ, ਇਹ ਜਿਵੇਂ ਇਕ ਦੋ-ਤਰਫੀ ਗਲਬਾਤ ਹੋਣੀ ਚਾਹੀਦੀ ਹੈ। ਇਕ-ਤਰਫੀ ਗਲਬਾਤ ਨਹੀਂ। (ਹਾਂਜੀ, ਸਤਿਗੁਰੂ ਜੀ।) ਪਰ ਜਿਸ ਢੰਗ ਨਾਲ ਅਸੀਂ ਪ੍ਰਮਾਤਮਾ ਦਾ ਸਲੂਕ ਕਰਦੇ ਹਾਂ ਇਹ ਹੈ ਜਿਵੇਂ ਇਕ ਤਰਫੀ ਗਲਬਾਤ। ਅਸੀਂ ਹਮੇਸ਼ਾਂ ਮੰਗਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ।