ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਥਿਚ ਨਾਟ ਤੁ, ਅਖੌਤੀ ਭਿਕਸ਼ੂ, ਇਕ ਭਿਕਸ਼ੂ ਨਹੀਂ ਹੈ। ਉਹ ਇਕ ਨਕਲੀ ਭਿਕਸ਼ੂ, ਸਾਧੂ ਹੈ। ਅਸਲੀ ਸਾਧੂ ਬੁਧ ਦੇ ਵਿਰੁਧ ਨਹੀਂ ਬੋਲਦੇ। ਕਿਉਂਕਿ ਉਸਨੇ, ਅਮੀਤਬਾ ਬੁਧ ਦੇ ਪਛਮੀ ਸਵਰਗ ਦੇ ਇਸ ਇਕੋ ਇਨਕਾਰ ਕਰਨ ਨਾਲ, ਉਸ ਨੇ ਹੋਰ ਸਾਰੇ ਬੁਧਾਂ ਤੋਂ ਹੋਰਨਾਂ ਸਵਰਗਾਂ ਨੂੰ ਵੀ ਇਨਕਾਰ ਕਰ ਦਿਤਾ। ਕਿਉਂਕਿ ਸਾਡੇ ਕੋਲ ਅਨੇਕ ਹੀ ਬੁਧ ਹਨ ਅਤੇ ਉਨਾਂ ਵਿਚੋਂ ਹਰ ਇਕ ਨੇ ਆਪਣੇ ਵਿਸ਼ਵਾਸ਼ੀਆਂ ਲਈ ਆਵਦਾ ਸਵਰਗ ਸਿਰਜ਼‌ਿਆ ਹੈ। ਇਸ ਲਈ, ਇਹ ਕਹਿਣ ਨਾਲ ਕਿ ਉਥੇ ਕੋਈ ਅਮੀਤਬਾ ਬੁਧ ਧਰਤੀ ਨਹੀਂ ਹੈ, ਉਸ ਨੇ ਹੋਰ ਸਾਰੁ ਬੁਧਾਂ ਦੇ ਸਵਰਗਾਂ ਨੂੰ ਇਨਕਾਰ ਕਰ ਦਿਤਾ। ਸੋ ਉਸ ਨੇ ਸ਼ਕਿਆਮੁਨੀ ਬੁਧ ਦੀ ਮੌਜ਼ੂਦਗੀ ਨੂੰ ਵੀ ਇਨਕਾਰ ਕਰ ਦਿਤਾ। ਸੋ ਇਕੋ ਸ਼ਬਦ ਵਿਚ, ਉਹ ਸਚਮੁਚ ਬੁਧ ਧਰਮ ਦੇ ਵਿਰੁਧ ਹੈ।

ਅਤੇ ਇਹ ਕਹਿਣ ਨਾਲ ਕਿ ਉਥੇ ਕੋਈ ਨਰਕ ਨਹੀਂ ਹੈ, ਉਸ ਨੇ ਲੋਕਾਂ ਨੂੰ ਕਰਮਾਂ ਤੋਂ ਨਾ ਡਰਨ ਲਈ, ਆਪਣੇ ਪ੍ਰਤਿਫਲਾਂ ਤੋਂ ਨਾ ਡਰਨ ਲਈ ਉਤਸ਼ਾਹਿਤ ਕੀਤਾ। ਅਤੇ ਉਹ ਦੂਜੇ ਲੋਕਾਂ ਨਾਲ ਜਾਂ ਸਰਕਾਰੀ ਕਾਨੂੰਨ ਦੇ ਵਿਰੁਧ ਕੋਈ ਵੀ ਮਾੜੇ ਕੰਮ ਕਰ ਸਕਦੇ ਹਨ, ਕਿਉਂਕਿ ਉਨਾਂ ਨੂੰ ਕੋਈ ਪ੍ਰਵਾਹ ਨਹੀਂ। ਸੋ ਤੁਸੀਂ ਦੇਖੋ, ਇਹ ਪੂਰੀ ਤਰਾਂ ਅਸਵੀਕਾਰਨਯੋਗ ਹੇ। ਤੁਸੀਂ ਇਹਦੇ ਬਾਰੇ ਆਪ ਸੋਚੋ। ਅਤੇ ਜੇਕਰ ਲੋਕ ਜਿਹੜੇ ਆਮ ਤੌਰ ਤੇ ਅਮੀਤਬਾ ਬੁਧ ਦਾ ਨਾਮ ਜਪਦੇ ਹਨ, ਅਤੇ ਆਪਣੀ ਸਮੁਚੇ ਜੀਵਨਕਾਲ ਵਿਚ ਬੁਧ ਧਰਤੀ ਬਾਰੇ ਕਲਪਨਾ ਕਰਦੇ ਹਨ, ਅਚਾਨਕ ਹੁਣ ਇਸ ਭਿਕਸ਼ੂ ਦਾ ਅਨੁਸਰਨ ਕਰਦੇ ਜਿਹੜਾ ਕਹਿੰਦਾ ਹੈ ਕਿ ਉਥੇ ਕੋਈ ਅਮੀਤਬਾ ਬੁਧ ਧਰਤੀ ਨਹੀਂ ਹੈ, ਕੋਈ ਪਛਮੀ ਧਰਤੀ ਨਹੀਂ ਹੈ, ਫਿਰ ਉਹ ਸਭ ਚੀਜ਼ ਗੁਆ ਬੈਠਣਗੇ। ਉਹ ਸਾਰੀ ਐਨਰਜ਼ੀ, ਵਿਸ਼ਵਾਸ਼ ਜੋ ਉਨਾਂ ਨੇ ਆਪਣੀ ਸਾਰੀ ਜਿੰਦਗੀ ਬਣਾਇਆ ਸੀ ਉਹ ਇਹ ਸਭ ਗੁਆ ਬੈਠਣਗੇ। ਅਤੇ ਉਹ ਕਿਥੇ ਜਾਣਗੇ? ਅਚਾਨਕ ਅਣਹੋਂਦ ਵਿਚ ਡਿਗ ਜਾਣਗੇ। ਅਤੇ ਉਹ ਗੁਆਚ ਜਾਣਗੇ; ਜਾਂ ਇਸ ਸੰਸਾਰ ਵਿਚ ਮੁੜ ਦੁਬਾਰਾ ਜਨਮ ਲੈਣਗੇ ਜਾਂ ਇਥੋਂ ਤਕ ਨਰਕ ਨੂੰ ਜਾਣਗੇ, ਕਿਉਂਕਿ ਉਹ ਬੁਧ ਵਿਚ ਹੋਰ ਵਿਸ਼ਵਾਸ਼ ਨਹੀਂ ਕਰਦੇ।

ਜੇਕਰ ਤੁਸੀਂ ਬੁਧਾਂ (ਗਿਆਨਵਾਨ ਹਸਤੀਆਂ) ਵਿਚ ਵਿਸ਼ਵਾਸ਼ ਨਹੀਂ ਕਰਦੇ, ਹੋਰ ਕਿਸ ਵਿਚ ਤੁਹਾਨੂੰ ਵਿਸ਼ਵਾਸ਼ ਕਰਨਾ ਚਾਹੀਦਾ ਹੈ? ਤੁਹਾਨੂੰ ਹੋਰ ਕਿਸ ਉਤੇ ਨਿਰਭਰ ਹੋਣਾ ਚਾਹੀਦਾ ਹੈ ਆਪਣੀ ਜਾਨ ਬਚਾਉਣ ਲਈ, ਇਸ ਮੌਜ਼ੂਦਗੀ ਦੀ ਦਲਦਲ ਵਿਚੋਂ ਤੁਹਾਨੂੰ ਬਾਹਰ ਕਢਣ ਲਈ ਅਤੇ ਤੁਹਾਨੂੰ ਨਰਕ ਤੋਂ ਬਚਾਉਣ ਲਈ? ਸੋ ਮੈਂ ਸਾਰੇ ਹੋਰ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਸਦਾ ਦੇਵਾਂਗੀ ਕਦੇ ਵੀ ਅਜਿਹੀਆਂ ਚੀਜ਼ਾਂ ਨਾ ਕਹਿਣ ਲਈ, ਜਿਵੇਂ, "ਕੋਈ ਨਰਕ ਨਹੀਂ, ਕੋਈ ਅਮੀਤਬਾ ਬੁਧ ਦੀ ਧਰਤੀ ਨਹੀਂ ਹੈ," ਜਾਂ ਕੋਈ ਹੋਰ ਬੁਧ ਦੀ ਧਰਤੀ, ਕਿਉਂਕਿ ਤੁਸੀਂ ਆਪ ਸਭ ਤੋਂ ਗਹਿਰੇ ਸੰਭਵ ਨਰਕ ਵਿਚ ਜਾਉਂਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਪ੍ਰਮਾਤਮਾ ਮੇਰੇ ਗਵਾਹ ਹਨ, ਬੁਧ ਮੇਰੇ ਗਵਾਹ ਹਨ। ਤੁਹਾਨੂੰ ਲੋਕਾਂ ਨੂੰ ਅਮੀਤਬਾ ਬੁਧ ਦਾ ਨਾਮ ਉਚਾਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਬੁਧ ਨੇ ਨਿਜ਼ੀ ਤੌਰ ਤੇ ਕਿਹਾ ਸੀ, ਇਹ ਨਿਜ਼ੀ ਤੌਰ ਤੇ ਸਿਖਾਇਆ ਸੀ, ਅਤੇ ਉਸ ਧਰਤੀ ਦੀ ਸਾਰੀ ਸੁੰਦਰਤਾ ਦਾ ਤੁਹਾਡੇ ਲਈ ਵਰਣਨ ਕੀਤਾ ਸੀ ਤਾਂਕਿ ਜੇਕਰ ਤੁਸੀਂ ਇਸ ਦੀ ਕਲਪਨਾ ਕਰਦੇ ਹੋ, ਤੁਸੀਂ ਉਥੇ ਜਾਵੋਂਗੇ।

ਤੁਸੀਂ ਨਾਵਾਂ ਨੂੰ ਉਚਾਰੋ ਅਤੇ ਤੁਸੀਂ ਸ਼ਾਇਦ ਇਥੋਂ ਤਕ ਅਮੀਤਬਾ ਬੁਧ ਨੂੰ ਇਸ ਜੀਵਨਕਾਲ ਵਿਚ ਦੇਖ ਲਵੋਂ, ਅਤੇ ਤੁਸੀਂ ਇਥੋਂ ਤਕ ਇਸ ਜੀਵਨਕਾਲ ਵਿਚ ਪਛਮੀ ਸਵਰਗ ਨੂੰ ਜਾ ਸਕੋਂ। ਮੇਰਾ ਭਾਵ ਹੈ, ਹਰ ਰੋਜ਼ ਨਹੀਂ ਬਿਨਾਂਸ਼ਕ, ਪਰ ਕਦੇ ਕਦਾਂਈ ਅਤੇ ਫਿਰ ਤੁਹਾਡੇ ਕੋਲ ਇਸ ਦੀ ਇਕ ਝਲਕ ਹੋਵੇਗੀ, ਜਾਂ ਤੁਹਾਨੂੰ ਉਥੇ ਕੁਝ ਮਿੰਟਾਂ ਲਈ, ਕੁਝ ਘੰਟਿਆਂ ਲਈ ਰਹਿਣ ਲਈ ਸਦਾ ਦਿਤਾ ਜਾਵੇਗਾ।

ਉਥੇ ਇਕ ਭਿਕਸ਼ੂ ਸੀ। ਉਹ ਇਕ ਮੰਦਰ ਦਾ ਮਹੰਤ ਸੀ। ਮੈਂ ਇਹ ਕਿਸੇ ਜਗਾ ਪੜਿਆ... ਮੈਂ ਹੁਣ ਨਾਮ ਭੁਲ ਗਈ ਹਾਂ, ਪਰ ਤੁਸੀਂ ਇਹ ਦੇਖ ਲਵੋਂਗੇ। ਮੈਂ ਉਨਾਂ ਨੂੰ ਉਸ ਭਿਕਸ਼ੂ ਦਾ ਨਾਮ, ਮੰਦਰ ਅਤੇ ਉਸ ਦੀ ਕਹਾਣੀ ਤੁਹਾਡੇ ਲਈ ਸ਼ਾਮਲ ਕਰਨ ਲਈ ਕਹਾਂਗੀ। ਉਹ, ਜਿੰਦਾ, ਅਮੀਤਬਾ ਦੀ ਬੁਧ ਧਰਤੀ ਨੂੰ ਗਿਆ ਸੀ ਕੁਆਨ ਯਿੰਨ ਬੋਧੀਸਾਤਵਾ ਦੀ ਮਦਦ ਨਾਲ। ਸਮੁਚੀ ਕਹਾਣੀ, ਉਸ ਨੇ ਰਿਕਾਰਡ ਕੀਤੀ ਸੀ; ਉਸ ਨੇ ਆਪਣੇ ਲੋਕਾਂ ਲਈ ਇਹ ਲਿਖੀ ਹੈ। ਅਤੇ ਬੁਧ ਧਰਮ ਦੇ ਬਹੁਤ ਸਾਰੇ ਭਿਕਸ਼ੂ ਅਤੇ ਅਨੁਯਾਈ ਜਿਹੜੇ ਉਸ ਨੂੰ ਜਾਣਦੇ ਹਨ ਅਤੇ ਉਸ ਮੰਦਰ ਨੂੰ ਜਾਣਦੇ ਹਨ, ਇਸ ਕਹਾਣੀ ਨੂੰ ਜਾਣਦੇ ਹਨ।

ਉਹ ਸਿਰਫ ਇਕ ਦਿਨ ਲਈ ਗਿਆ ਸੀ ਜਦੋਂ ਉਹ ਸਮਾਧੀ ਵਿਚ ਸੀ। ਅਤੇ ਉਹ ਕੁਆਨ ਯਿੰਨ ਬੋਧੀਸਾਤਵਾ ਨਾਲ ਤੁਰ ਰਿਹਾ ਸੀ, ਜੋ ਇਕ ਭਿਕਸ਼ੂ ਵਜੋਂ ਪ੍ਰਗਟ ਹੋਇਆ, ਬਜ਼ੁਰਗ ਭਿਕਸ਼ੂ, ਸੋ ਉਹ ਇਹ ਨਹੀਂ ਜਾਣਦਾ ਸੀ ਜਦੋਂ ਤਕ ਬਾਅਦ ਵਿਚ। ਉਹ ਅਮੀਤਬਾ ਬੁਧ ਦੀ ਪਛਮੀ ਸਵਰਗ ਧਰਤੀ ਵਿਚ ਜਗਾਵਾਂ ਨੂੰ ਦੇਖਣ ਗਿਆ ਸੀ। ਅਤੇ ਉਹ ਵਾਪਸ ਜਿੰਦਾ ਆਇਆ, ਅਤੇ ਸਾਰੇ ਲੋਕ ਉਸ ਨੂੰ ਦੇਖ ਕੇ ਹੈਰਾਨ ਹੋਏ ਕਿਉਂਕਿ ਉਸ ਦੇ ਲਾਪਤਾ ਹੋਣ ਦਾ ਸਮਾਂ ਛੇ ਸਾਲ ਅਤੇ ਪੰਜ ਮਹੀਨੇ ਸੀ। ਪਰ ਉਹਦੇ ਲਈ, ਇਹ ਸਿਰਫ ਇਕ ਦਿਨ ਸੀ। ਸੋ, ਲੋਕਾਂ ਨੇ ਐਲਾਨ ਵੀ ਕਰ ਦਿਤਾ ਕਿ ਉਹ ਮਰ ਗਿਆ ਹੈ, ਕਿਉਂਕਿ ਉਸ ਸਮੇਂ ਉਥੇ ਕੋਈ ਧਾਰਮਿਕ ਆਜ਼ਾਦੀ ਵੀ ਨਹੀਂ ਸੀ।

ਅਤੇ ਉਸ ਤੋਂ ਪਹਿਲਾਂ ਉਸ ਦੇ ਮੰਦਰ ਨੂੰ ਕੁਝ ਸਰਕਾਰੀ ਏਜੰਟ ਜਾਂ ਪੁਲੀਸ ਵੀ ਆਈ ਸੀ ਅਤੇ ਉਸ ਨੂੰ ਧਮਕੀ ਦਿਤੀ, ਉਸ ਨੂੰ ਝਿੜਕਿਆ ਅਤੇ ਅਨੇਕ ਹੀ ਤਰੀਕਿਆਂ ਵਿਚ ਉਸ ਦੀ ਬਦਨਾਮੀ ਕੀਤੀ, ਅਤੇ ਧਮਕੀ ਦਿਤੀ ਕਿ ਉਹ ਉਹਦੇ ਲਈ ਵਾਪਸ ਆਉਣਗੇ। ਸੋ ਜਦੋਂ ਇਹ ਪਵਿਤਰ ਭਿਕਸ਼ੂ ਗਾਇਬ ਹੋ ਗਿਆ, ਹਰ ਇਕ ਉਸ ਨੂੰ 100 ਗੁਫਾਵਾਂ ਵਿਚ ਲਭਣ ਲਈ ਗਿਆ ਅਤੇ ਸਾਰੀਆਂ ਦਸ ਦਿਸ਼ਾਵਾਂ ਵਿਚ ਅਤੇ ਉਸ ਨੂੰ ਨਹੀਂ ਲਭ ਸਕੇ। ਸੋ ਬਾਅਦ ਵਿਚ, ਕਾਫੀ ਲੰਮੇਂ ਸਮੇਂ ਬਾਅਦ, ਉਨਾਂ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰਨਾ ਪਿਆ। ਅਤੇ ਉਨਾਂ ਨੇ ਇਹ ਵੀ ਸੋਚ‌ਿਆ ਕਿ ਸ਼ਾਇਦ ਸਰਕਾਰ ਉਸ ਨੂੰ ਪਹਿਲੇ ਹੀ ਦੂਰ ਲੈ ਗਈ। ਅਤੇ ਹਰ ਜਗਾ ਜਾਂਚ ਕਰ ਰਹੇ ਸੀ, ਉਹ ਉਸ ਨੂੰ ਸਰਕਾਰ ਨਾਲ ਨਹੀਂ ਲਭ ਸਕੇ, ਸੋ ਉਨਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਸੋ, ਕਲਪਨਾ ਕਰੋ ਜਦੋਂ ਉਹ ਜਿੰਦਾ ਮੰਦਰ ਦੇ ਸਾਹਮੁਣੇ ਵਾਪਸ ਆਇਆ, ਕਿਵੇਂ ਇਹ ਉਨਾਂ ਲਈ ਇਕ ਮਹਾਨ ਹੈਰਾਨੀ ਸੀ। ਉਹ ਇਕ ਜਿੰਦਾ ਵਿਆਕਤੀ ਸੀ, ਅਤੇ ਉਹ ਇਕ ਸਤਿਕਾਰਤ ਭਿਕਸ਼ੂ ਸੀ ਅਤੇ ਇਕ ਬਹੁਤ ਮਸ਼ਹੂਰ ਮੰਦਰ ਦਾ ਮਹੰਤ। ਸੋ ਉਹ ਝੂਠ ਬੋਲਣ ਦੀ, ਕੁਝ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ, ਅਤੇ ਕਾਹਦੇ ਲਈ? ਸੋ ਉਹ ਵਾਪਸ ਆਇਆ ਅਤੇ ਆਪਣਾ ਸਫਰ ਵਿਸਤਾਰ ਵਿਚ ਵਰਣਨ ਕੀਤਾ।

"ਸਭ ਤੋਂ ਯਥਾਰਥਿਕ ਵਰਚੁਅਲ ਅਸਲੀਅਤ: ਇਕ 'ਛੇ ਸਾਲ ਅਤੇ ਪੰਜ ਮਹੀਨਿਆਂ' ਦਾ ਸਫਰ ਪਛਮੀ ਸ਼ੁਧ ਧਰਤੀ ਵਿਚ" ਵਿਚੋਂ ਟੂਕਾਂ : ਸਾਡੀ ਕਹਾਣੀ 20ਵੀਂ ਸਦੀ ਦੇ ਮਧ ਵਿਚ ਸ਼ੁਰੂ ਹੁੰਦੀ ਹੈ, ਜਦੋਂ ਉਥੇ ਇਕ ਸੰਨਿਆਸੀ, ਭਿਕਸ਼ੂ ਸੀ ਜਿਸ ਦਾ ਨਾਮ ਸ਼ੀ ਕੁਆਨ ਜਿੰਗ ਸੀ ਜੋ ਮਾਏ ਜ਼ੀ ਯਾਨ ਮੰਦਰ ਦਾ ਮਹੰਤ ਸੀ। ਅਕਤੂਬਰ 25, 1967 ਉਤੇ, ਇਕ ਭਿਕਸ਼ੂ ਜ਼ਲਦੀ ਨਾਲ ਮਾਸਟਰ ਕੁਆਨ ਜ਼ਿੰਗ ਦੇ ਮੈਡੀਟੇਸ਼ਨ ਕਮਰੇ ਤੋਂ ਬਾਹਰ ਚਲਾ ਗਿਆ, ਹੈਰਾਨ ਕਰਨ ਵਾਲੀ ਖਬਰ ਮੰਦਰ ਦੇ ਭਿਕਸ਼ੂਆਂ ਨੂੰ ਘੋਸ਼ਣਾ ਕਰਨ ਲਈ ਕਿ ਮਾਸਟਰ ਅਲੋਪ ਹੋ ਗਿਆ ਸੀ! ਉਸ ਸਮੇਂ, ਇਹ ਸਭਿਆਚਾਰਕ ਇਨਕਲਾਬ ਦਾ ਦੂਜਾ ਸਾਲ ਸੀ, ਸੋ ਇਕ ਭਿਕਸ਼ੂ ਨੇ ਤੁਰੰਤ ਹੀ ਸੋਚ‌ਿਆ, "ਓਹ, ਕੁਝ ਦਿਨ ਪਹਿਲਾਂ ਭਿਆਨਕ ਰੈਡ ਗਾਰਡਾਂ ਦੇ ਇਕ ਸਮੂਹ ਨੇ ਮੰਦਰ ਵਿਚ ਧਾਵਾ ਬੋਲਿਆ, ਕੀ ਇਹ ਇਹਦੇ ਨਾਲ ਸਬੰਧਿਤ ਹੋ ਸਕਦਾ ਹੈ?" ਹਾਲਾਂਕਿ ਰੈਡ ਗਾਰਡਾਂ ਨੇ ਮੰਦਰ ਨੂੰ ਤਬਾਹ ਨਹੀਂ ਕੀਤਾ ਸੀ, ਉਹ ਸਿਧੇ ਮਾਸਟਰ ਕੁਆਨ ਜਿੰਗ ਵਲ ਭਜੇ ਅਤੇ ਉਸ ਨੂੰ ਝਿੜਕਿਆ, ਬਹੁਤ ਕਠੋਰ ਸ਼ਬਦ ਕਹੇ, ਅਤੇ ਨਾਲੇ ਕਿਹਾ, "ਤੁਸੀਂ ਉਥੇ ਉਡੀਕ ਕਰੋ, ਕਿਤੇ ਵੀ ਨਾ ਜਾਣਾ, ਅਸੀਂ ਕੁਝ ਦਿਨਾਂ ਵਿਚ ਵਾਪਸ ਆਵਾਂਗੇ।" ਅਤੇ ਫਿਰ ਰੈਡ ਗਾਰਡਾਂ ਦਾ ਸਮੂਹ ਹੰਕਾਰ ਨਾਲ ਛਡ ਕੇ ਚਲੇ ਗਏ।

ਖੋਜ ਟੀਮ ਨੇ ਧਿਆਨ ਨਾਲ ਯੁੰਜੂ ਪਹਾੜ ਵਿਚ 100 ਤੋਂ ਵਧ ਗੁਫਾਵਾਂ ਦੀ ਖੋਜ ਕੀਤੀ ਪਰ ਉਹ ਮਾਸਟਰ ਦਾ ਕੋਈ ਨਾਂ-ਨਿਸ਼ਾਨ ਨਹੀਂ ਲਭ ਸਕੇ। ਲੋਕਾਂ ਨੇ ਇਥੋਂ ਤਕ ਇਕ ਬਚਾਅ ਟੀਮ ਦੀ ਲਾਮਬੰਦੀ ਕੀਤੀ ਜਲ ਭੰਡਾਰਾਂ ਅਤੇ ਤਾਲਾਬਾਂ ਵਿਚ ਉਥੇ ਖੋਜ ਕਰਨ ਲਈ, ਹਰ ਪਾਸੇ ਖੋਜ ਕੀਤੀ, ਪਰ ਉਸਦਾ ਕੋਈ ਨਾਂ-ਨਿਸ਼ਾਨ ਨਹੀਂ ਲਭ ਸਕੇ। ਅੰਤ ਵਿਚ, ਮੰਦਰ ਨੇ ਸਿਰਫ ਹਿਚਕਚਾਉਂਦਿਆਂ ਨੇ ਬਾਹਰਲੇ ਸੰਸਾਰ ਨੂੰ ਐਲਾਨ ਕੀਤਾ ਕਿ ਮਾਸਟਰ ਕੁਆਨ ਜਿੰਗ ਦੀ ਮੌਤ ਹੋ ਗਈ ਸੀ।

ਸਮਾਂ ਬੀਤਦਾ ਗਿਆ। ਇਕ ਦਿਨ 1973 ਵਿਚ, ਬਸ ਜਿਵੇਂ ਹਰ ਇਕ ਹੋਰ ਦਿਨ ਦੀ ਤਰਾਂ, ਮਾਏ ਜ਼ੀ ਯਾਨ ਮੰਦਰ ਦੇ ਭਿਕਸ਼ੂਆਂ ਨੇ ਚਾਰ ਵਜੇ ਸਵੇਰੇ ਆਪਣਾ ਵਿਆਸਤ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਭਿਕਸ਼ੂਆਂ ਨੇ ਵਿਹਵਾ ਸਾਫ ਕੀਤਾ ਅਤੇ ਗੇਟ ਖੋਲਿਆ, ਹਰ ਕੋਈ ਹੈਰਾਨ ਸੀ ਮਾਸਟਰ ਕੁਆਨ ਜਿੰਗ, ਜੋ 6 ਸਾਲਾਂ ਤੋਂ ਵਧ ਤਕ ਲਾਪਤਾ ਸਨ, ਗੇਟ ਦੇ ਐਨ ਸਾਹਮੁਣੇ ਖੜੇ ਸੀ ਅਤੇ ਮੁਸਕੁਰਾਉਂਦੇ ਸੀ। ਉਚੇ ਦਰਜੇ ਦੇ ਭਿਕਸ਼ੂ ਨੇ ਗੇਟ ਖੋਲਿਆ ਅਤੇ ਇਕ ਲੰਮੇਂ ਸਮੇਂ ਲਈ ਹੈਰਾਨ ਰਿਹਾ ਉਸ ਦੇ ਕੁਝ ਬੋਲ ਸਕਣ ਤੋਂ ਪਹਿਲਾਂ, "ਮਾਸਟਰ ਮਹੰਤ ਵਾਪਸ ਆ ਗਏ ਹਨ!" ਇਸ ਵਾਰ, ਸਮੁਚਾ ਮੰਦਰ ਲਗਦਾ ਸੀ ਜਿਵੇਂ ਫਟਣ ਲਗਾ ਸੀ, ਹਰ ਇਕ ਆਲੇ ਦੁਆਲੇ ਇਕਠੇ ਹੋਏ, ਬੇਅੰਤ ਪੁਛਦੇ ਰਹੇ; ਹਰ ਇਕ ਜਾਣਨਾ ਚਾਹੁੰਦਾ ਸੀ, ਉਹ ਕਿਉਂ ਇਤਨੇ ਸਾਲਾਂ ਲਈ ਲਾਪਤਾ ਸਨ, ਅਤੇ ਉਹ ਕਿਥੇ ਗਏ ਸਨ?

ਮਾਸਟਰ ਨੇ ਕਿਹਾ ਕਿ ਛੇ ਸਾਲ ਪਹਿਲਾਂ, ਜਦੋਂ ਉਹ ਆਪਣੇ ਮੈਡੀਟੇਸ਼ਨ ਕਮਰੇ ਵਿਚ ਬੈਠੇ ਸੀ, ਉਨਾਂ ਨੇ ਅਚਾਨਕ ਕਿਸੇ ਵਿਆਕਤੀ ਨੂੰ ਉਸ ਦਾ ਨਾਮ ਪੁਕਾਰਦੇ ਨੂੰ ਸੁਣ‌ਿਆ। ਮਾਸਟਰ ਖੁਦ ਆਪ ਨਹੀਂ ਜਾਣਦੇ ਸੀ ਕੀ ਵਾਪਰ ਰਿਹਾ ਸੀ, ਨਾਂ ਹੀ ਉਨਾਂ ਨੇ ਪੁਛਿਆ ਕਿਉਂ, ਪਰ ਅਸਪਸ਼ਟ ਤੌਰ ਤੇ ਮੰਦਰ ਦੇ ਬਾਹਰ ਵਲ ਆਵਾਜ਼ ਦਾ ਅਨੁਸਰਨ ਕੀਤਾ। ਭਾਵੇਂ ਉਸ ਦਾ ਮਨ ਥੋੜਾ ਧੁੰਦਲਾ ਸੀ, ਮਾਸਟਰ ਸਪਸ਼ਟ ਤੌਰ ਤੇ ਆਪਣੇ ਦਿਲ ਵਿਚ ਜਾਣਦੇ ਸੀ ਕਿ ਉਹ ਡੇਹੁਆ ਕਾਉਂਟੀ ਨੂੰ ਸਫਰ ਕਰਨਗੇ। ਡੇਹੁਆ ਕਾਉਂਟੀ, ਫੂਜੀਅਨ, ਮਾਏ ਜ਼ੀ ਯਾਨ ਮੰਦਰ ਤੋਂ ਲਗਭਗ 100 ਕਿਲੋਮੀਟਰਾਂ ਤੋਂ ਵਧ ਦੂਰ ਹੈ। ਉਸ ਕਾਉਨਟੀ ਵਿਚ, ਉਥੇ ਜਿਉਜ਼ੀਅਨ ਪਹਾੜ ਹੈ, ਜਿਸ ਤੇ ਇਕ ਛੋਟਾ ਜਿਹਾ ਮਤਰੇਆ ਗੁਫਾ ਹੈ, ਜਿਸ ਅੰਦਰ ਤਾਂਗ ਰਾਜਵੰਸ਼ ਤੋਂ ਇਕ ਮਤਰੇਆ ਬੁਧ ਦੀ ਮੂਰਤੀ ਟਿਕੀ ਹੋਈ ਹੈ। ਮਾਸਟਰ ਕੁਆਨ ਜਿੰਗ ਅਣਥਕ ਤੁਰਦੇ ਗਏ। ਬਸ ਜਿਉਂ ਉਹ ਦੇਹੁਆ ਜ਼ਿਲੇ ਵਿਚ ਪਹੁੰਚਣ ਲਗੇ ਸੀ, ਉਹ ਇਕ ਬਜ਼ੁਰਗ ਭਿਕਸ਼ੂ ਨੂੰ ਮਿਲੇ ਜਿਸ ਨੇ ਆਪਣੇ ਆਪ ਨੂੰ "ਮਾਸਟਰ ਯੁਆਨ ਗੁਆਨ" ਬੁਲਾਇਆ। ਮਾਸਟਰ ਯੁਆਨ ਗੁਆਨ ਨੇ ਉਸ ਨੂੰ ਜਿਉਜ਼ੀਅਨ ਪਹਾੜ ਉਪਰ ਇਕਠੇ ਜਾਣ ਲਈ ਸਦਾ ਦਿਤਾ। ਮਾਸਟਰ ਕੁਆਨ ਜਿੰਗ ਹੈਰਾਨ ਸੀ ਕਿ ਇਹ ਉਚ ਸਤਿਕਾਰਯੋਗ ਯੁਆਨ ਗੁਆਨ ਜਾਪਦਾਸੀ ਜਿਵੇਂ ਉਹ ਸਭ ਚੀਜ਼ ਜਾਣਦਾ ਸੀ, ਸਮੇਤ ਕਿਥੇ ਮਾਸਟਰ ਕੁਆਨ ਜਿੰਗ ਨੇ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਵਿਚ ਪੁਨਰ ਜਨਮ ਲਿਆ ਸੀ ਅਤੇ ਉਸਦੇ ਪਿਛਲੇ ਜੀਵਨ ਵਿਚ ਉਸ ਦਾ ਨਾਮ ਕੀ ਸੀ। ਉਹ ਸਾਫ-ਸਾਫ ਦਸ ਸਕਦਾ ਸੀ।

ਗਲਾਂ ਕਰਦੇ ਹੋਏ, ਉਹ ਦੋਨੋਂ ਮਤਰੇਆ ਗੁਫਾ ਦੇ ਸਾਹਮੁਣੇ ਪਹੁੰਚੇ, ਅਤੇ ਕੁਆਨ ਜਿੰਗ ਨੇ ਇਕ ਦ੍ਰਿਸ਼ ਦੇਖਿਆ ਜਿਸ ਨੇ ਉਸ ਨੂੰ ਹੋਰ ਵੀ ਹੈਰਾਨ ਕੀਤਾ। ਇਕ ਸ਼ਾਨਦਾਰ ਮੰਦਰ ਉਸ ਦੀਆਂ ਅਖਾਂ ਦੇ ਸਾਹਮੁਣੇ ਪ੍ਰਗਟ ਹੋ ਗਿਆ, ਮੰਦਰ ਦੇ ਗੇਟ ਦੇ ਦੋਨੋਂ ਪਾਸੇ ਦੋ ਸਟੂਪਾਂ ਦੇ ਨਾਲ। ਕੁਆਨ ਜਿੰਗ ਅਤੇ ਹਰ ਇਕ ਹੋਰ ਦੇ ਪਹਾੜੀ ਗੇਟ ਵਿਚ ਦਾਖਲ ਹੋਣ ਤੋਂ ਬਾਅਦ, ਮਹਾਨ ਮਾਸਟਰ ਯੁਆਨ ਗੁਆਨ ਨੇ ਉਸ ਨੂੰ ਦਸਿਆ ਕਿ ਇਸ ਯਾਤਰਾ ਦੀ ਪਹਿਲੀ ਮੰਜ਼ਿਲ ਤੂਸੀਤਾ ਸਵਰਗ ਨੂੰ ਸੀ, ਆਪਣੇ ਮਾਸਟਰ ਜ਼ੈਨ ਮਾਸਟਰ ਜ਼ੂ ਯੂਨ ਨੂੰ ਮਿਲਣ ਲਈ। ਤੂਸੀਤਾ ਸਵਰਗ ਇਛਾ ਖੇਤਰ ਦੇ ਛੇ ਸਵਰਗਾਂ ਵਿਚ ਚੌਥਾ ਸਵਰਗ ਹੈ ਜਿਸ ਦਾ ਬੁਧ ਧਰਮ ਵਿਚ ਜ਼ਿਕਰ ਕੀਤਾ ਗਿਆ ਹੈ। ਬੋਧੀ ਧਰਮ ਗ੍ਰੰਥ ਦੇ ਮੁਤਾਬਕ, ਤੂਸੀਤਾ ਸਵਰਗ ਨੂੰ ਅੰਦਰੂਨੀ ਅਦਾਲਤ ਅਤੇ ਬਾਹਰਲੀ ਅਦਾਲਤ ਵਿਚ ਵੀ ਵੰਡਿਆ ਗਿਆ ਹੈ। ਅੰਦਰੂਨੀ ਅਦਾਲਤ ਮਤਰੇਆ ਬੋਧੀਸਾਤਵਾ ਦੀ ਸ਼ੁਧ ਧਰਤੀ ਹੈ, ਜਿਥੇ ਮਤਰੇਆ ਬੋਧੀਸਾਤਵਾ ਅਕਸਰ ਰਹਿੰਦਾ ਹੈ ਅਤੇ ਧਰਮ ਸਿਖਾਉਂਦਾ ਹੈ। ਸਿਰਫ ਸੰਵੇਦਨਸ਼ੀਲ ਜੀਵਨ ਜਿਨਾਂ ਦਾ ਮਤਰੇਆ ਬੋਧੀਸਾਤਵਾ ਦੇ ਨਾਲ ਨਾਤਾ ਹੈ ਤੂਸੀਤਾ ਸਵਰਗ ਦੀ ਅੰਦਰੂਨੀ ਅਦਾਲਤ ਵਿਚ ਪੁਨਰ ਜਨਮ ਲੈ ਸਕਦੇ ਹਨ। ਇਹ ਖਬਰ ਸੁਣਨ ਸਾਰ, ਮਹਾਨ ਮਾਸਟਰ ਕੁਆਨ ਜਿੰਗ ਸਚਮੁਚ ਬੇਹਦ ਖੁਸ਼ ਹੋ ਗਏ ਸੀ।

ਮਹਾਨ ਮਾਸਟਰ ਯੂਆਨ ਗੁਆਨ ਹਸਿਆ ਅਤੇ ਕਿਹਾ: "ਅਸਲ ਵਿਚ, ਇਹ ਨਹੀਂ ਕਿ ਪ੍ਰਾਰਥਨਾ ਮੌਜ਼ੂਦ ਨਹੀਂ ਹੈ, ਪਰ ਤੁਹਾਡਾ ਸੁਭਾ ਅਣਗਿਣਤ ਕਰਮਾਂ ਦੀਆਂ ਰੁਕਾਵਟਾਂ ਨਾਲ ਢਕਿਆ ਹੋਇਆ ਹੈ, ਸੋ ਤੁਸੀਂ ਨਹੀਂ ਦੇਖ ਸਕਦੇ। ਜਦੋਂ ਤੁਸੀਂ ਸਚੇ ਦਿਲੋਂ ਮੰਤਰ ਨੂੰ ਉਚਾਰਦੇ ਹੋ, ਕਰਮਾਂ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਅਤੇ ਤੁਸੀਂ ਦੇਖਣ ਦੇ ਯੋਗ ਹੋ ਜਾਵੋਂਗੇ।" ਇਹ ਕਹਿਣ ਤੋਂ ਬਾਅਦ, ਮਹਾਨ ਮਾਸਟਰ ਯੁਆਨ ਗੁਆਨ ਨੇ ਕੁਆਨ ਜਿੰਗ ਨੂੰ ਕਿਹਾ ਮੰਤਰ ਦਾ ਉਚਾਰਨ ਜ਼ਾਰੀ ਰਖਣ ਲਈ। ਅਚਾਨਕ, ਦੋ ਕਮਲ ਦੇ ਫੁਲ ਉਨਾਂ ਦੇ ਪੈਰਾਂ ਹੇਠ ਪ੍ਰਗਟ ਹੋ ਗਏ। ਉਹ ਦੋਨੇਂ ਜਿਵੇਂ ਬਦਲਾਂ ਅਤੇ ਹਵਾ ਦੀ ਸਵਾਰੀ ਵਿਚ ਉਪਰ ਸਨ, ਤੇਜ਼ੀ ਨਾਲ ਅਗੇ ਵਧੇ। ਉਨਾਂ ਦੇ ਆਲੇ ਦੁਆਲੇ ਸ਼ਾਨਦਾਨ ਨਜ਼ਾਰੇ ਹੌਲੀ ਹੌਲੀ ਘਟਦੇ ਗਏ, ਜਦੋਂ ਤਕ ਉਹ ਇਕ ਸ਼ਾਨਦਾਰ ਮਹਿਲ ਦੇ ਸਾਹਮੁਣੇ ਪਹੁੰਚ ਗਏ। ਗੇਟ ਤੇ, ਉਥੇ 20 ਤੋਂ ਵਧ ਸੰਨਿਆਸੀ ਸਨ ਲਾਲ ਰੇਸ਼ਮ ਦੇ ਕਪੜੇ ਪਹਿਨੇ ਹੋਏ ਉਨਾਂ ਦੋਨਾਂ ਦਾ ਸਵਾਗਤ ਕਰਦੇ ਹੋਏ।

ਆਗੂ ਕੋਈ ਹੋਰ ਨਹੀਂ ਸੀ ਸਿਵਾਇ ਕੁਆਨ ਜਿੰਗ ਦਾ ਮਾਸਟਰ (ਗੁਰੂ), ਜ਼ੈਨ ਮਾਸਰ ਜ਼ੂ ਯੂਨ। ਕੁਆਨ ਜਿੰਗ ਇਤਨਾ ਪ੍ਰਭਾਵਿਤ ਹੋਇਆ ਕਿ ਉਹ ਤਕਰੀਬਨ ਰੋਣ ਲਗ ਗਿਆ। ਉਹ ਉਪਰ ਚਲਾ ਗਿਆ ਅਤੇ ਆਪਣੇ ਮਾਸਟਰ ਦੇ ਅਗੇ ਗੋਡਿਆਂ ਭਾਰ ਝੁਕਿਆ। ਜ਼ੈਨ ਮਾਸਟਰ ਜ਼ੂ ਯੂਨ ਨੇ ਉਸ ਨੂੰ ਉਠਾਉਣ ਵਿਚ ਉਸ ਦੀ ਮਦਦ ਕੀਤੀ ਅਤੇ ਮੁਸਕੁਰਾਏ ਜਿਉਂ ਉਨਾਂ ਨੇ ਪੁਛਿਆ: "ਕੀ ਤੁਸੀਂ ਜਾਣਦੇ ਹੋ ਤੁਹਾਡੇ ਲਾਗੇ ਮਾਸਟਰ ਯੁਆਨ ਗੁਆਨ ਕੌਣ ਹਨ?" ਕੁਆਨ ਜਿੰਗ ਨੇ ਫਿਰ ਪੁਛਿਆ: "ਉਹ ਕੌਣ ਹੈ?" ਜ਼ੈਨ ਮਾਸਟਰ ਯੂ ਯੁਨ ਦਾ ਜਵਾਬ ਜਿਵੇਂ ਇਕ ਸਾਫ ਅਸਮਾਨ ਵਿਚ ਇਕ ਗਰਜ ਦੀ ਤਰਾਂ ਸੀ। ਉਸ ਨੇ ਕਿਹਾ: "ਅਸਲ ਵਿਚ, ਉਹ ਕੁਆਨ ਯਿੰਨ ਬੋਧੀਸਾਤਵਾ ਦਾ ਪੁਨਰ ਜਨਮ ਹੈ।" ਇਸ ਪਲ, ਮਾਸਟਰ ਕੁਆਨ ਜਿੰਗ ਅਚਾਨਕ ਹੀ ਗ‌ਿਆਨਵਾਨ ਬਣ ਗਏ; ਉਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ।

ਮਾਸਟਰ ਯੁਆਨ ਗੁਆਨ ਨੇ ਕਿਹਾ: "ਕੀ ਤੁਸੀਂ ਜਾਣਦੇ ਹੋ ਅਗਲਾ ਸਟਾਪ ਕਿਥੇ ਹੈ? ਇਹ ਪਛਮੀ ਸਵਰਗ ਹੈ। ਹੋਰ ਦੇਰੀ ਨਾ ਕਰੋ, ਜੇਕਰ ਤੁਸੀਂ ਕਰ ਦੇ ਹੋ, ਉਥੇ ਹੋਰ ਸਮਾਂ ਨਹੀਂ ਹੋਵੇਗਾ।" ਪਛਮੀ ਸਵਰਗ ਜਿਸ ਦਾ ਮਹਾਂਯਾਨਾ ਬੁਧ ਧਰਮ ਵਿਚ ਜ਼ਿਕਰ ਕੀਤਾ ਗਿਆ ਇਕ ਪਵਿਤਰ ਧਰਤੀ ਹੈ ਜਿਥੇ ਅਮੀਤਬਾ ਬੁਧ ਹਨ, ਅਵਾਲੋਕੀਟੇਸਵਾਰਾ ਬੋਧੀਸਾਤਵਾ ਅਤੇ ਮਹਾਂਸਥਾਮਾਪ੍ਰਾਪਤਾ ਬੋਧੀਸਤਾਵਾ ਇਕਠੇ ਰਹਿੰਦੇ ਹਨ। ਇਸ ਖੂਬਸੂਰਤ ਦ੍ਰਿਸ਼ ਦੇ ਵਿਚਾਲੇ ਇਕ ਸ਼ਾਨਦਾਰ ਸੁਨਹਿਰਾ ਪਹਾੜ ਸੀ। ਉਹ ਦੋਨੋਂ ਸੁਨਹਿਰੇ ਪਹਾੜ ਦੇ ਸਾਹਮੁਣੇ ਤੁਰ ਕੇ ਗਏ ਅਤੇ ਰੁਕ ਗਏ। ਮਹਾਨ ਮਾਸਟਰ ਯੁਆਨ ਗੁਆਨ ਨੇ ਕਿਹਾ: "ਅਸੀਂ ਇਥੇ ਹਾਂ! ਅਮੀਤਬਾ ਬੁਧ ਐਨ ਤੁਹਾਡੇ ਸਾਹਮੁਣੇ ਹੈ, ਕੀ ਤੁਸੀਂ ਇਹ ਦੇਖ ਸਕਦੇ ਹੋ?" ਮਹਾਨ ਕੁਆਨ ਜਿੰਗ ਨੇ ਉਲਝਣ ਵਿਚ ਆਪਣਾ ਸਿਰ ਹਿਲਾਇਆ: "ਮੈਨੂੰ ਕੁਝ ਨਹੀਂ ਦਿਸਦਾ।" ਮਾਸਟਰ ਯੁਆਨ ਗੁਆਨ ਮੁਸਕੁਰਾਇਆ ਅਤੇ ਕਿਹਾ: "ਤੁਸੀਂ ਅਮੀਤਬਾ ਬੁਧ ਦੇ ਅੰਗੂਠੇ ਹੇਠਾਂ ਖੜੇ ਹੋ।"

ਮਾਸਟਰ ਯੁਆਨ ਗੁਆਨ ਨੇ ਤੁਰੰਤ ਹੀ ਮਾਸਟਰ ਕੁਆਨ ਜਿੰਗ ਨੂੰ ਜ਼ਲਦੀ ਨਾਲ ਗੋਡੇ ਟੇਕਣ ਲਈ ਕਿਹਾ ਅਮੀਤਬਾ ਬਧੁ ਤੋਂ ਆਸ਼ੀਰਵਾਦ ਮੰਗਣ ਲਈ । ਮਾਸਟਰ ਕੁਆਨ ਜਿੰਗ ਨੇ ਤੁਰੰਤ ਗੋਡੇ ਟੇਕ ਕੇ ਦਿਲੋਂ ਪ੍ਰਾਰਥਨਾ ਕੀਤੀ। ਜਿਉਂ ਉਸ ਨੇ ਪ੍ਰਾਰਥਨਾ ਕੀਤੀ, ਉਸ ਨੇ ਮਹਿਸੂਸ ਕੀਤਾ ਉਸ ਦਾ ਸਰੀਰ ਹੋਰ ਅਤੇ ਹੋਰ ਲੰਮਾਂ ਅਤੇ ਉਚਾ ਹੁੰਦਾ ਗਿਆ ਜਦੋਂ ਤਕ ਇਹ ਅਮੀਤਬਾ ਬੁਧ ਦੀ ਨਾਭੀ ਤਕ ਪਹੁੰਚ ਗਿਆ, ਅਤੇ ਫਿਰ ਉਸ ਨੇ ਅਸਲੀ ਰੂਪ ਦੇਖਿਆ। ਅਮੀਤਬਾ ਬੁਧ ਅਸਲ ਵਿਚ ਉਸ ਦੇ ਸਾਹਮੁਣੇ ਖੜੇ ਸੀ। ਉਸ ਨੇ ਅਮੀਤਬਾ ਬੁਧ ਨੂੰ ਇਕ ਅਣਗਿਣਤ ਪਧਰਾਂ ਦੇ ਕਮਲ ਦੇ ਮੰਚ ਉਤੇ ਦੇਖਿਆ। ਕਮਲ ਦੀਆਂ ਪਤੀਆਂ ਦੇ ਹਰ ਇਕ ਪਧਰ ਉਤੇ ਖੂਬਸੂਰਤ ਸਟੂਪਾ ਸਨ। ਹੋਰ ਵੀ ਦੂਰੀ ਵਿਚ ਦੇਖਣ ਨਾਲ, ਮਾਸਟਰ ਕੁਆਨ ਜਿੰਗ ਨੇ ਪਛਮੀ ਸਵਰਗ ਦਾ ਸਮੁਚਾ ਦ੍ਰਿਸ਼ ਦੇਖਿਆ। ਉਸ ਨੇ ਪਰਤ ਅਤੇ ਪਰਤ ਉਤੇ ਸਿਰਫ ਖੂਬਸੂਰਤ ਅੰਦਰਲੇ ਦ੍ਰਿਸ਼ ਦੇਖੇ, ਸ਼ਾਨਦਾਰ ਅਤੇ ਬਹੁਤ ਖੂਬਸੂਰਤ। ਮਾਸਟਰ ਕੁਆਨ ਜਿਮਗ ਦੇ ਸ਼ਬਦਾਂ ਵਿਚ ਬਾਅਦ, ਭਾਵੇਂ ਜੇਕਰ ਉਹ ਇਥੇ ਇਹਨਾਂ ਸਮੁਚੇ ਖੂਬਸੂਰਤ ਦ੍ਰਿਸ਼ਾਂ ਦਾ ਵਰਣਨ ਕਰਨਾ ਚਾਹੁੰਦਾ ਸੀ, ਉਹ ਡਰਦਾ ਸੀ ਕਿ 7 ਦਿਨਾਂ ਅਤੇ 7 ਰਾਤਾਂ ਕਾਫੀ ਨਹੀਂ ਹੋਣਗੇ।

ਉਸ ਪਲ, ਮਹਾਨ ਮਾਸਟਰ ਯੂਆਨ ਗੁਆਨ ਆਪਣੇ ਅਸਲੀ ਕੁਆਨ ਯਿੰਨ ਬੋਧੀਸਾਤਵਾ ਦੇ ਆਕਾਰ ਵਿਚ ਦੀ ਬਦਲ ਗਿਆ। ਉਹ ਲਗਭਗ ਉਤਨਾ ਲੰਮਾਂ ਸੀ ਜਿਵੇਂ ਅਮੀਤਬਾ ਬੁਧ ਦੇ ਮੋਢੇ ਤਕ, ਉਨਾਂ ਦਾ ਸਮੁਚਾ ਸਰੀਰ ਪਾਰਦਰਸ਼ੀ ਸੀ ਅਤੇ ਰੋਸ਼ਨੀ ਦੀਆਂ ਹਜ਼ਾਰਾਂ ਹੀ ਕਿਰਨਾਂ ਛਡ ਰਿਹਾ ਸੀ। ਮਾਸਟਰ ਕੁਆਨ ਜਿੰਗ ਅਚਾਨਕ ਹੀ ਜਾਗ ਗਿਆ ਅਤੇ ਤੇਜ਼ੀ ਨਾਲ ਅਮੀਤਬਾ ਬੁਧ ਨੂੰ ਗੋਡੇ ਟੇਕੇ, ਉਸ ਨੂੰ ਉਹਨੂੰ ਜਨਮ ਅਤੇ ਮਰਨ ਤੋਂ ਬਚਣ ਲਈ ਆਸ਼ੀਰਵਾਦ ਦੇਣ ਲਈ ਪੁਛਣ ਲਈ। ਬੁਧ ਨੇ ਕੁਆਨ ਯਿੰਨ ਬੋਧੀਸਾਤਵਾ ਨੂੰ ਕਿਹਾ: "ਕ੍ਰਿਪਾ ਕਰਕੇ ਇਸ ਨੂੰ ਇਕ ਦੌਰੇ ਤੇ ਲੈ ਜਾਉ।"

ਸਭ ਤੋਂ ਵਧੀਆ ਗਰੇਡ ਦੇ ਲੋਟਸ ਪੋਂਡ ਤੇ, ਮਾਸਟਰ ਕੁਆਨ ਜਿੰਗ ਨੇ ਮਹਾਨ ਮਾਸਟਰ ਯਿੰਨ ਗੁਆਂਗ ਨੂੰ ਦੇਖਿਆ ਸੀ, ਚੀਨ ਗਣਰਾਜ ਦੇ ਯੁਗ ਦੇ ਸਭ ਤੋਂ ਮਹਾਨ ਭਿਕਸ਼ੂਆਂ ਵਿਚੋਂ ਇਕ। ਲੋਟਸ ਪੋਂਡ ਦਾ ਦੌਰਾ ਕਰਨ ਤੋਂ ਬਾਅਦ, ਮਾਸਟਰ ਕੁਆਨ ਜਿੰਗ ਨੇ ਅਮੀਤਬਾ ਬੂਧ ਨੂੰ ਅਲਵਿਦਾ ਕਹਿ ਦਿਤਾ, ਕਮਲ ਦੇ ਫੁਲ ਉਤੇ ਪੈਰ ਰਖਿਆ, ਅਤੇ ਪਵਿਤਰ ਧਰਤੀ ਤੋਂ ਉਡ ਗਏ, ਵਿਚਾਲੜੇ ਮਧ ਸਵਰਗ ਅਰਹਟ ਹਾਲ ਨੂੰ ਵਾਪਸ ਮੁੜੇ। ਇਕ ਨੌਜਵਾਨ ਇਕ ਪਾਣੀ ਦਾ ਕਟੋਰਾ ਲਿਆਇਆ, ਅਤੇ ਮਾਸਟਰ ਕੁਆਨ ਜਿੰਗ ਇਸ ਨੂੰ ਪੀਣ ਤੋਂ ਬਾਅਦ ਸੌਂ ਗਿਆ। ਜਦੋਂ ਉਹ ਜਾਗਿਆ, ਸਾਰੇ ਸੁੰਦਰ ਨਜ਼ਾਰੇ ਗਾਇਬ ਹੋ ਗਏ ਸਨ। ਸੁਨਹਿਰਾ ਮਹਿਲ ਅਜ਼ੇ ਵੀ ਚਮਕ ਰਿਹਾ ਸੀ ਅਤੇ ਕੁਆਨ ਯਿੰਨ ਬੋਧੀਸਾਤਵਾ ਅਜ਼ੇ ਵੀ ਮਾਸਟਰ ਕੁਆਨ ਜਿੰਗ ਦੇ ਮਨ ਵਿਚ ਸੀ, ਸਾਫ ਸਪਸ਼ਟ ਤੌਰ ਤੇ ਉਸ ਦੀਆਂ ਅਖਾਂ ਦੇ ਸਾਹਮੁਣੇ। ਕਿਵੇਂ ਵੀ, ਉਸ ਨੇ ਆਪਣੇ ਆਪ ਨੂੰ ‌ਜਿਊਜ਼ੀਆਨ ਪਹਾੜ ਦੇ ਹਨੇਰੇ ਮਤਰੇਆ ਗੁਫਾ ਵਿਚ ਆਪਣੇ ਆਪ ਨੂੰ ਬੈਠੇ ਹੋਏ ਨੂੰ ਲਭ ਲਿਆ।

ਮਾਸਟਰ ਕੁਆਨ ਜਿੰਗ ਤਿੰਨ ਦਿਨਾਂ ਲਈ ਗੁਫਾ ਵਿਚ ਉਡੀਕਦੇ ਰਹੇ, ਪੂਰੀ ਤਰਾਂ ਉਮੀਦ ਗੁਆਉਣ ਤੋਂ ਪਹਿਲਾਂ। ਫਿਰ ਉਹ ਨਿਰਾਸ਼ ਹੋ ਕੇ ਪਹਾੜ ਦੇ ਥਲੇ ਤੁਰ ਪਏ। ਮਾਸਟਰ ਕੁਆਨ ਜਿੰਗ ਨਿਰਾਸ਼ ਹੋ ਕੇ ਮਾਏ ਜ਼ੀ ਯਾਨ ਮੰਦਰ ਵਲ ਤੁਰ ਪਏ; ਰਸਤੇ ਵਿਚ, ਉਥੇ ਬਹੁਤ ਸਾਰੇ ਲੋਕ ਆਉਂਦੇ ਅਤੇ ਜਾਂਦੇ ਸਨ। ਜਿਉਂ ਉਹ ਤੁਰੇ, ਮਾਸਟਰ ਕੁਆਨ ਜਿੰਗ ਨੇ ਹੋਰ ਅਤੇ ਹੋਰ ਮਹਿਸੂਸ ਕੀਤਾ ਕਿ ਕੁਝ ਚੀਜ਼ ਗਲਤ ਸੀ, ਪਰ ਉਹ ਕਹਿ ਨਹੀਂ ਸੀ ਸਕੇ ਇਹ ਕੀ ਸੀ। ਅਚਾਨਕ, ਉਸ ਨੇ ਬਹੁਤ ਸਾਰੇ ਅਜ਼ੀਬ ਚਿੰਨ ਸੜਕ ਉਤੇ ਦੇਖੇ ਜੋ ਦਿਖਾਈ ਦੇ ਰਹੇ ਸਨ। ਮਾਸਟਰ ਕੁਆਨ ਜਿੰਗ ਨੇ ਰਾਹਗੀਰ ਨੂੰ ਪੁ‌ਛਿਆ ਅਤੇ ਹੈਰਾਨ ਰਹਿ ਗਿਆ - ਇਹ ਪਹਿਲੇ ਹੀ ਜਿਵੇਂ ਅਪ੍ਰੈਲ 8, 1973 ਸੀ। ਦੂਜੇ ਸ਼ਬਦਾਂ ਵਿਚ, ਮਾਸਟਰ ਕੁਆਨ ਜਿੰਗ ਇਕ ਦਿਨ ਲਈ ਪਵਿਤਰ ਧਰਤੀ ਵਿਚ ਸਨ, ਪਰ ਮਨੁਖੀ ਸੰਸਾਰ ਵਿਚ, ਛੇ ਸਾਲ ਅਤੇ ਪੰਜ ਮਹੀਨੇ ਬੀਤ ਚੁਕੇ ਸਨ। ਮਹੰਤ ਨੂੰ ਇਹ ਰਹਿਸਮਈ ਅਨੁਭਵ ਬਾਰੇ ਦਸਦ‌ਿਆਂ ਨੂੰ ਸੁਣਨ ਤੋਂ ਬਾਅਦ, ਮਾਏ ਜ਼ੀ ਯਾਨ ਮੰਦਰ ਦੇ ਭਿਕਸ਼ੂ ਸਾਰੇ ਬਹੁਤ ਹੀ ਹੈਰਾਨ ਸਨ। ਉਦੋਂ ਤੋਂ ਉਨਾਂ ਨੇ ਹੋਰ ਵੀ ਲਗਨ ਨਾਲ ਅਭਿਆਸ ਕੀਤਾ।

ਇਹ ਸਮਾਨ ਹੈ, ਇਤ ਤਕਰੀਬਨ ਮੇਰੇ ਕੁਝ ਪ੍ਰਮਾਤਮਾ ਦੇ ਪੈਰੋਕਾਰਾਂ ਦੇ ਅਨੁਭਵ ਨਾਲ ਮੇਲ ਖਾਂਦਾ ਹੈ ਜਦੋਂ ਉਹ ਅਮੀਤਬਾ ਬੁਧ ਦੇ ਪਛਮੀ ਸਵਰਗ ਨੂੰ ਮਿਲਣ ਗਏ ਸੀ।

Photo Caption: ਪਿਆਰ ਕਰਨ ਵਾਲੇ, ਦੁਖੀ ਅਲਵਿਦਾ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
10 ਦੇਖੇ ਗਏ
2024-11-05
10 ਦੇਖੇ ਗਏ
2024-11-04
2935 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ