ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਅਖਬਾਰਾਂ ਵਿਚ ਇਕ ਦਿਨ ਵੀ ਨਹੀਂ ਪੜਿਆ: "ਓਹ! ਅਜ ਸੰਸਾਰ ਦੇ ਸਾਰੇ ਪਾਸੇ ਸ਼ਾਂਤੀ ਹੈ!" ਕੀ ਤੁਸੀਂ ਪੜਿਆ ਹੈ? (ਨਹੀਂ।) ਕੀ ਤੁਸੀਂ ਕਦੇ ਦੇਖਿਆ ਹੈ ਇਕ ਅਖਬਾਰ ਇਸ ਤਰਾਂ ਇਕ ਸੁਰਖੀ ਨਾਲ? ਜਾਂ ਇਹ ਟੈਲੀਵੀਜ਼ਨ ਉਤੇ ਦੇਖਿਆ ਹੈ? ਕੀ ਉਥੇ ਇਸ ਤਰਾਂ ਕਦੇ ਅਜਿਹਾ ਇਕ ਵੀ ਦਿਨ ਹੈ? ਜੇਕਰ ਸਾਡੇ ਕੋਲ ਇਕ ਦਿਨ ਵਿਸ਼ਵ ਸ਼ਾਂਤੀ ਦਾ ਹੋ ਸਕਦਾ ਹੈ, ਉਹ ਇਕ ਸ਼ਾਨਦਾਰ ਗਲ ਹੋਵੇਗੀ। ਮੈਨੂੰ ਲਗਦਾ ਹੈ ਕਿ ਉਹ ਸਭ ਤੋਂ ਮਹਾਨ ਚਮਤਕਾਰ ਹੋਵੇਗਾ। ਪਰ ਤੁਸੀਂ ਇਕ ਵੀ ਦਿਨ ਨਹੀਂ ਲਭ ਸਕਦੇ। […] ਪਿਛਲੇ ਕੁਝ ਸਾਲਾਂ ਲਈ, ਰੂਹਾਨੀ ਤੌਰ ਤੇ ਅਭਿਆਸ ਕਰਨ ਤੋਂ ਇਲਾਵਾ, ਅਸੀਂ ਪੀੜਤ ਲੋਕਾਂ ਦੀ ਮਦਦ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹੇ ਹਾਂ। ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ। ਕਦੇ ਕਦਾਂਈ, ਮੈਂ ਆਪਣਾ ਸਾਰਾ ਪੈਸਾ ਦੇ ਦਿਤਾ ਅਤੇ ਇਥੋਂ ਤਕ ਇਸ ਸੈਂਟਰ ਤੋਂ ਪੈਸਾ ਵੀ। ਰੈਸੀਡੇਂਟਾਂ ਨੂੰ ਆਪਣੇ ਨਿਜ਼ੀ ਮਾਸਿਕ ਸਪਲਾਈਆਂ ਤੋਂ ਬਿਨਾਂ ਰਹਿਣਾ ਪਿਆ। […] ਸ਼ਾਇਦ ਉਨਾਂ (ਪ੍ਰਮਾਤਮਾ) ਲਈ, ਇਹ ਸੰਸਾਰ ਜਿਵੇਂ ਇਕ ਥੀਏਟਰ ਦੀ ਤਰਾਂ ਹੈ। ਪਰ ਮੈਂ ਤੁਹਾਨੂੰ ਇਕ ਰਾਜ਼ ਬਾਰੇ ਦਸਾਂਗੀ। ਜਿਹੜੇ ਇਥੇ ਆਏ ਅਤੇ ਸ਼ਾਂਤੀਪੂਰਨ ਨਹੀਂ ਹਨ ਸਵਰਗ ਦੁਆਰਾ ਕਢੇ ਗਏ ਸਨ। ਉਹ ਸਵਰਗ ਵਿਚ ਚੰਗੇ ਨਹੀਂ ਸਨ, ਸੋ ਉਹ ਇਸ ਸੰਸਾਰ ਵਿਚ ਡਿਗ ਪਏ। ਉਨਾਂ ਨੂੰ ਕਢ ਦਿਤਾ ਗਿਆ ਸੀ। […]ਇਸੇ ਲਈ ਮੈਂ ਤੁਹਾਨੂੰ ਅਕਸਰ ਕਿਹਾ ਹੈ ਕਿ ਅਸੀਂ ਸਿਰਫ ਸਾਡੀ ਆਪਣੀ ਅੰਦਰੂਨੀ ਸ਼ਾਂਤੀ ਲਭ ਸਕਦੇ ਹਾਂ। ਇਸ ਸੰਸਾਰ ਵਿਚ ਸ਼ਾਂਤੀ ਭਰੋਸੇਯੋਗ ਨਹੀਂ ਹੈ। ਮਨੁਖਾਂ ਵਿਚਕਾਰ ਸ਼ਾਂਤੀ ਲਭਣੀ ਬਹੁਤ ਔਖੀ ਹੈ। ਤੁਸੀਂ ਜੋ ਵੀ ਚਾਹੋਂ ਮੰਗ ਸਕਦੇ ਹੋ, ਪਰ ਵਿਸ਼ਵ ਸ਼ਾਂਤੀ ਦੀ ਮੰਗ... ਇਸੇ ਲਈ, ਸਾਨੂੰ ਰੂਹਾਨੀ ਤੌਰ ਤੇ ਅਭਿਆਸ ਕਰਨਾ ਜ਼ਰੂਰੀ ਹੈ। ਸਾਡੇ ਰੂਹਾਨੀ ਤੌਰ ਤੇ ਅਭਿਆਸ ਕਰਨ ਤੋਂ ਬਾਅਦ, ਅਸੀਂ ਅੰਦਰੋਂ ਵਧੇਰੇ ਸਥਿਰ ਮਹਿਸੂਸ ਕਰਾਂਗੇ। (ਹਾਂਜੀ।) ਇਹ ਠੀਕ ਹੈ ਜਿਉਣਾ ਜਾਂ ਮਰਨਾ। ਬਿਨਾਂਸ਼ਕ, ਸਾਨੂੰ ਆਪਣੀ ਜਿੰਦਗੀ ਦੀ ਰਖਿਆ ਕਰਨ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕੀਮਤੀ ਹੈ। ਰਪ ਸਾਨੂੰ ਰੂਹਾਨੀ ਤੌਰ ਤੇ ਅਭਿਆਸ ਕਰਨਾ ਜ਼ਰੂਰੀ ਹੈ। ਜੇਕਰ ਸਾਡੇ ਕਰਮ ਆਉਂਦੇ ਹਨ ਅਤੇ ਸਾਨੂੰ ਛਡਣਾ ਪਏਗਾ, ਅਸੀਂ ਛਡਦੇ ਹਾਂ। ਇਹ ਕੋਈ ਵਡੀ ਗਲ ਨਹੀਂ ਹੈ। […]ਸਾਨੂੰ ਆਪਣੇ ਲਈ ਜੁੰਮੇਵਾਰ ਹੋਣਾ ਜ਼ਰੂਰੀ ਹੈ; ਸਾਨੂੰ ਆਪਣੇ ਆਪ ਦੀ ਮਦਦ ਕਰਨੀ ਜ਼ਰੂਰੀ ਹੈ। ਜੇਕਰ ਸਤਿਗੁਰੂ ਸਖਤ ਨਾ ਹੋਣ, ਜਾਂ ਜੇਕਰ ਤੁਹਾਨੂੰ ਕੋਈ ਦੇਖ ਨਹੀਂ ਲੈਂਦਾ, ਫਿਰ ਤੁਸੀਂ ਕਰ ਸਕਦੇ ਹੋ ਜੋ ਵੀ ਤੁਸੀਂ ਚਾਹੋਂ। ਤੁਹਾਨੂੰ ਇਸ ਕਿਸਮ ਦੀ ਇਮਾਨਦਾਰੀ ਦਾ ਅਭਿਆਸ ਕਰਨਾ ਚਾਹੀਦਾ ਹੈ। ਤੁਹਾਨੂੰ ਸਮਾਨ ਤਰੀਕੇ ਨਾਲ ਵਿਹਾਰ ਕਰਨਾ ਜ਼ਰੂਰੀ ਹੈ, ਜਦੋਂ ਲੋਕ ਤੁਹਾਨੂੰ ਦੇਖ ਰਹੇ ਹੋਣ ਜਾਂ ਨਾਂ। […] ਮਹਾਨ ਹੋਣ ਲਈ, ਤੁਹਾਨੂੰ ਸਹੀ ਤਰੀਕੇ ਨਾਲ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ। ਇਹ ਅਸਲੀ ਮਹਾਨਤਾ ਹੈ। ਮਹਾਨਤਾ ਹੋਰਨਾਂ ਦੇ ਸ਼ਬਦਾਂ ਨੂੰ ਜਿਵੇਂ ਤੁਸੀਂ ਚਾਹੋਂ ਬਦਲਣਾ ਨਹੀਂ ਹੈ। ਮਹਾਨਤਾ ਦਾ ਇਹ ਭਾਵ ਨਹੀਂ ਕਿ ਤੁਸੀਂ ਕਿਸੇ ਨੂੰ ਨਾ ਸੁਣੋ। ਲੋਕਾਂ ਨੂੰ ਨਾ ਸੁਣਨਾ ਇਹ ਬਹੁਤ ਸੌਖਾ ਹੈ । ਸੁਣਨ ਦੇ ਲਈ ਬਹੁਤ ਸਾਰੇ ਧਿਆਨ ਦੀ ਲੋੜ ਹੈ, ਸਹੀ ਹੈ? (ਹਾਂਜੀ।) ਤੁਹਾਡੀ ਮਹਾਨਤਾ, ਤੁਹਾਡੀ ਉਤਮਤਾ, ਤੁਹਾਡੀ ਨਿਮਰਤਾ ਹੈ। ਮਹਾਨ ਲੋਕ ਉਹ ਹਨ ਜਿਹੜੇ ਨਿਮਰ ਹਨ। ਜਿਨਤਾ ਮਹਾਨ ਇਕ ਵਿਆਕਤੀ ਹੋਵੇ, ਉੇਨਤਾ ਨਿਮਰ ਉਹ ਹੈ। […]Photo Caption: ਸਭ ਤੋਂ ਵਧੀਆ ਪੇਸ਼ਕਸ਼ ਜੋ ਤੁਸੀਂ ਕਰ ਸਕਦੇ ਹੋ