ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇਕ ਸਮਸਿਆ ਹੈ ਜਦੋਂ ਸਾਡੇ ਕੋਲ ਇਕ ਬਹੁਤ ਵਡੀ ਹਉਮੇਂ ਹੋਵੇ। ਫਿਰ ਅਸੀਂ ਗਲਤ ਕੰਮ ਕਰਦੇ ਹਾਂ। ਅਸੀਂ ਕੇਵਲ ਉਸ ਤਰਾਂ ਕਰਨਾ ਚਾਹੁੰਦੇ ਹਾਂ ਜਿਵੇਂ ਇਹ ਸਾਨੂੰ ਨਫਾ ਜਾਂ ਲਾਭ ਦੇਵੇ, ਜਾਂ ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ, ਅਤੇ ਕਿਸੇ ਹੋਰ ਵਿਆਕਤੀ ਜਾਂ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਦੇ, ਫਿਰ ਅਸੀਂ ਗਲਤ ਕਰਦੇ ਹਾਂ। (ਹਾਂ।) ਸਿਆਣਪ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਹਉਮੈਂ ਸਭ ਧੁੰਦਲਾ ਕਰ ਦਿੰਦੀ ਹੈ। ਇਥੋਂ ਤਕ ਕਿ ਲੋਕੀਂ ਜਿਹੜੇ ਸਿਆਣੇ ਹਨ, ਜੇ ਉਨਾਂ ਪਾਸ ਹਉਮੇਂ ਹੈ, ਉਹ ਘਟ ਸਿਆਣੇ ਬਣ ਜਾਂਦੇ ਹਨ। ਅਸੀਂ ਜੇ ਹਉਮੇਂ ਬਹੁਤੀ ਵਡੀ ਭਾਰੀ ਹੋਵੇ, ਫਿਰ ਪਧਰ ਵੀ ਬਹੁਤ ਨੀਵਾਂ ਹੁੰਦਾ ਹੈ। ਇਹ ਪਕੇ ਤੌਰ ਤੇ ਇਸ ਤਰਾਂ ਹੈ। ਇਹ ਕਦੇ ਵੀ ਨਹੀਂ ਕਿ ਤੁਹਾਡੇ ਕੋਲ ਬਹੁਤ ਸਾਰੀ ਹਉਮੇਂ ਅਤੇ ਫਿਰ ਤੁਹਾਡਾ ਪੱਧਰ ਉਚਾ ਹੋਵੇ ਸਮਾਨ ਸਮੇਂ। ਨਹੀਂ। ਮੈਂ ਇਹ ਦੇਖਿਆ ਹੈ। ਮੈਂ ਇਹ ਦੇਖਿਆ ਹੈ। ਜੇ ਉਨਾਂ ਦੀ ਸਕਾਰਾਤਮਕ ਸ਼ਕਤੀ ਬਹੁਤ ਘਟ ਹੈ ਪਹਿਲੇ ਹੀ ਅਤੇ ਉਨਾਂ ਦੀ ਹਉਮੇਂ ਵਡੀ ਉਚੀ ਹੈ, ਭਾਵੇਂ ਉਹ ਸਾਕਾਰਾਤਮਿਕ ਹੋਣ, ਪਰ ਨੀਵੇਂ, ਜਿਵੇਂ ਸਰਹੱਦੀ ਉਜਤੇ, ਫਿਰ ਨਕਾਰਾਤਮਕ ਸ਼ਕਤੀ ਉਨਾਂ ਉਤੇ ਪ੍ਰਭਾਵ ਪਾ ਸਕਦੀ ਹੈ। ਹੋ ਸਕਦਾ ੨੪ ਘੰਟੇ ਨਹੀਂ, ਪਰ ਜਦੋਂ ਵੀ ਉਹ ਚਾਹਣ ਜਾਂ ਜਦੋਂ ਵੀ ਮੌਕਾ ਹੋਵੇ ਉਨਾਂ ਦੇ ਅਭਿਆਸ ਵਿਚ ਰੋਕ ਪਾਉਣ ਲਈ। ਪਰ ਇਥੋਂ ਤਕ ਜੇ ਤੁਹਾਡੇ ਕੋਲ ਹਉਮੇਂ ਹੈ, ਤੁਹਾਨੂੰ ਅਰਦਾਸ ਕਰਨੀ ਚਾਹੀਦੀ ਹੈ, ਸਵਰਗ ਨੂੰ ਤੁਸੀਂ ਬੇਨਤੀ ਕਰੋ, ਸਾਰੇ ਦੇਵਤੇ ਅਤੇ ਦੇਵਤੀਆਂ ਨੂੰ ਬੇਨਤੀ ਕਰੋ, ਤੁਹਾਡੇ ਸੁਰਖਿਅਕ, ਗੁਰੂ ਸ਼ਕਤੀ ਨੂੰ, "ਕ੍ਰਿਪਾ ਕਰਕੇ ਮੇਰੀ ਮੱਦਦ ਕਰੋ ਹਉਮੇਂ ਨੂੰ ਮਿਟਾਉਣ ਵਿਚ।" "ਕ੍ਰਿਪਾ ਕਰਕੇ ਮੇਰੀ ਮੱਦਦ ਕਰੋ ਵਧੇਰੇ ਨਿਮਾਣਾ ਬਣਨ ਵਿਚ, ਵਧੇਰੇ ਸਵਾਰਥਹੀਣ।" ਇਸ ਕਰਕੇ ਨਹੀਂ ਕਿਉਂਕਿ ਤੁਸੀਂ ਹੋ ਸਕਦਾ ਉਚਾ ਉਠਣਾ ਚਾਹੁੰਦੇ ਹੋਂ, ਪਰੰਤੂ ਇਹ ਇਕ ਵਧੀਆ ਚੀਜ਼ ਹੈ ਸਵਾਰਥਹੀਣ ਹੋਣਾ ਅਤੇ ਨਿਮਾਣਾ ਹੋਣਾ। ਕਿਉਂਕਿ ਫਿਰ ਹਰ ਇਕ ਤੁਹਾਨੂੰ ਪਸੰਦ ਕਰੇਗਾ। ਅਤੇ ਜਦੋਂ ਹਰ ਇਕ ਤੁਹਾਨੂੰ ਪਸੰਦ ਕਰੇਗਾ, ਇਸ ਦਾ ਭਾਵ ਹੈ ਇਕ ਖੁਸ਼ੀ ਭਰਿਆ ਵਾਤਾਵਰਨ ਹੋਵੇਗਾ। ਜਦੋਂ ਸਾਡੇ ਪਾਸ ਇਕ ਖੁਸ਼ੀ ਭਰਿਆ ਵਾਤਾਵਰਨ ਹੋਵੇ, ਸਭ ਚੀਜ਼ ਪਧਰੀ ਚਲਦੀ ਹੈ ਹਰ ਇਕ ਲਈਂ। ਅਤੇ ਉਨਾਂ ਦੇ ਦਿਲ ਵਿਚ ਕੋਈ ਕੰਢਾ ਨਹੀਂ ਹੋਵੇਗਾ ਤੁਹਾਡੀ ਮੌਜ਼ੂਦਗੀ ਵਿਚ, ਤੁਹਾਡੀ ਗਲਤੀ ਕਾਰਨ, ਕਿਉਂਕਿ ਤੁਹਾਡੇ ਬਹਿਸ ਕਰਨ ਵਾਲੇ ਸੁਭਾਅ , ਜਾਂ ਤੁਹਾਡੀ ਧਕਣ ਵਾਲੇ ਸੁਭਾ ਕਾਰਨ। ਸੋ ਉਹ ਵੀ ਇਕ ਸੇਵਾ ਹੈ ਮਨੁਖਤਾ ਦੇ ਪ੍ਰਤੀ ਅਤੇ ਸਾਰੇ ਜੀਵਾਂ ਪ੍ਰਤੀ ਜੇਕਰ ਅਸੀਂ ਵਧੇਰੇ ਸਵਾਰਥਹੀਣ ਅਤੇ ਹਉਮੇਂ ਰਹਿਤ ਹੁੰਦੇ ਹਾਂ। ਮੈਂ ਵੀ ਚੈਕ ਕਰਦੀ ਹਾਂ ਆਪਣੇ ਆਪ ਨੂੰ ਹਰ ਸਮੇਂ। ਮੈਂ ਕਹਿੰਦੀ ਹਾਂ, "ਕੀ ਮੇਰੇ ਪਾਸ ਅਜ਼ੇ ਵੀ ਹਉਮੇਂ ਹੈ?" ਮੈਂ ਪੁਛਦੀ ਹਾਂ। ਕਦੇ ਕਦੇ,ਮੈਂ ਬਸ ਚੈਕ ਕਰਦੀ ਹਾਂ ਇਹ ਪਕਾ ਕਰਨ ਲਈ । ਅਤੇ ਮੈਂ ਸਵਰਗ ਨੂੰ ਕਹਿੰਦੀ ਹਾਂ, "ਜੇਕਰ ਮੈਂ ਕਦੇ ਵੀ ਕਿਸੇ ਜੀਵ ਨੂੰ ਕਿਸੇ ਚੀਜ਼ ਰਾਹੀਂ ਨੁਕਸਾਨ ਪਹੁੰਚਾਉਂਦੀ ਹਾਂ, ਅਚਨਚੇਤ ਗਲਤੀ ਨਾਲ ਜਾਂ ਨਾਂ ਵੀ, ਕ੍ਰਿਪਾ ਕਰਕੇ ਉਨਾਂ ਨੂੰ ਮੁਆਵਜ਼ਾ ਦੇਣਾ ।" "ਮੇਰੇ ਰੂਹਾਨੀ ਗੁਣਾਂ ਦੇ ਬੈਂਕ ਅਕਾਉਂਟ ਵਿਚੋਂ ਕਢ ਕੇ ਤੇ ਉਹਨਾਂ ਨੂੰ ਇਹ ਦੇਣਾ ਉਨਾਂ ਦੀ ਕਮਾਈ ਅਨਸਾਰ ਅਤੇ ਉਸ ਤੋਂ ਵੀ ਵਧ।" ਸਾਨੂੰ ਹਮੇਸ਼ਾਂ ਨਿਰਮਾਣ ਹੋਣਾ, ਅੰਤਰਮੁਖੀ ਹੋ ਕੇ ਆਪਣੇ ਆਪ ਨੂੰ ਚੈਕ ਕਰਨਾ ਚਾਹੀਦਾ ਹੈ ਕਿ ਕੀ ਇਹ ਸਚਮੁਚ ਹਉਮੈਂ ਹੈ ਜਾਂ ਨਹੀਂ। ਯਕੀਨਨ, ਕਦੇ ਕਦਾਂਈ ਇਹ ਕਰਮਾਂ ਕਰਕੇ ਅਤੇ ਇਹ ਸਭ ਤੋਂ ਵੀ ਹੋ ਸਕਦਾ। ਪਰੰਤੂ ਹਉਮੇਂ ਵੀ ਇਕ ਬਹੁਤ ਹੀ ਬੁਰੀ ਚੀਜ਼ ਹੈ ਜੇ ਇਹ ਹੋਵੇ, ਹਰ ਇਕ ਲਈ ਬੁਰੀ ਹੈ, ਕੇਵਲ ਤੁਹਾਡੇ ਲਈ ਹੀ ਨਹੀਂ। ਇਹ ਸਚਮੁਚ ਇਕ ਰੁਕਾਵਟ ਹੈ ਤੁਹਾਡੀ ਰੂਹਾਨੀ ਤਰਕੀ ਵਿਚ ਅਤੇ ਇਕ ਕੰਡਾ ਹੈ ਹਰ ਇਕ ਦੇ ਪੈਰਾਂ ਵਿਚ ਜੋ ਵੀ ਆਸ ਪਾਸ ਹਨ। ਇਹ ਬਹੁਤ ਹੀ ਨੁਕਸਾਨ ਦਾ ਕਾਰਨ ਬਣਦੀ ਹੈ, ਬਹੁਤ ਸਮਸਿਆ ਦਾ ਕਾਰਨ।