ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਾਦ ਰਖਣਾ, ਜਿਥੇ ਵੀ ਤੁਸੀ ਜਾਂਦੇ ਹੋ, ਯਾਦ ਰਖਣਾ ਆਪਣੇ ਸਤਿਗੁਰੂ ਨੂੰ, ਠੀਕ ਹੈ? ਸੋ, ਤੁਹਾਡੇ ਲਈ, ਆਪ ਦੇ ਲਈ, ਜੇਕਰ ਤੁਸੀ ਸਚਮੁਚ ਮਾਇਆ ਤਂ ਦੂਰ ਰਹਿਣਾ ਚਾਹੁੰਦੇ ਹੋ, ਫਿਰ ਤੁਹਾਨੂੰ ਜ਼ਰੂਰੀ ਹੈ ਪੰਜ ਨਸੀਹਤਾਂ ਦੀ ਪਾਲਣਾ ਕਰਨੀ। ਝੂਠ ਨਾ ਬੋਲੋ, ਭਾਵ ਵੀ ਹੈ ਤੁਸੀ ਗਪਾਂ ਨਾ ਮਾਰੋ। ਕਿਉਂਕਿ ਗਪਾਂ ਮਾਰਨੀਆਂ ਇਹ ਹਮੇਸ਼ਾਂ ਸਚ ਨਹੀ ਹੁੰਦਾ। ਤੁਸੀ ਬਸ ਸੁਣਦੇ ਹੋ ਕਿਸੇ ਵਿਆਕਤੀ ਨੂੰ ਉਹ ਕਹਿੰਦਿਆਂ, ਜਾਂ ਇਥੋਂ ਤਕ ਜੇਕਰ ਤੁਸੀ ਦੇਖਦੇ ਹੋ ਕੁਝ ਚੀਜ਼, ਜਾਂ ਤੁਸੀ ਸੁਣਦੇ ਹੋ ਕੁਝ ਚੀਜ਼ ਨਿਜ਼ੀ ਤੌਰ ਤੇ, ਤੁਸੀ ਸ਼ਾਇਦ ਇਹ ਸਹੀ ਨਾ ਸੁਣਿਆ ਹੋਵੇ। ਕਾਲਜ਼ ਵਿਚ, ਉਹ ਅਨੁਭਵ ਕਰਦੇ ਹਨ ਉਹ। ਪਹਿਲਾ ਵਿਆਕਤੀ ਜਿਸ ਨੂੰ ਤੁਸੀ ਜਾਣਦੇ ਹੋ ਯੂਨੀਵਰਸਿਟੀ ਵਿਚ, ਇਕ ਵਿਆਕਤੀ ਇਕ ਸ਼ਬਦ ਕਹਿੰਦਾ ਹੈ, 50ਵੀ ਵਾਰ ਤਕ, ਇਹ ਇਕ ਭਿੰਨ ਸ਼ਬਦ ਬਣ ਜਾਂਦਾ। ਕਦੇ ਕਦਾਂਈ, ਤੁਸੀ ਗਲ ਕਰਦੇ ਹੋ ਇਥੋਂ ਤਕ ਆਪਣੀ ਪਤਨੀ ਨਾਲ, ਆਪਣੇ ਬਚਿਆਂ ਨਾਲ, ਆਪਣੇ ਪਿਤਾ ਨਾਲ, ਮਾਂ ਨਾਲ, ਉਹ ਨਹੀ ਤੁਹਾਨੂੰ ਸਮਝਦੇ। ਮੇਰੇ ਅਭਿਆਸ ਵਿਚ, ਮੈਂਨੂੰ ਹਮੇਸ਼ਾਂ ਇਹ ਕਰਨਾ ਜ਼ਰੂਰੀ ਹੈ। ਮੈਂ ਕੁਝ ਚੀਜ਼ ਕਹਿੰਦੀ ਹਾਂ, "ਬਲਾ, ਬਲਾ, ਬਲਾ," ਅਤੇ ਫਿਰ ਮੈਂ ਕਹਿੰਦੀ ਹਾਂ, "ਦੁਹਰਾਓ। ਦੁਹਰਾਓ ਜੋ ਤੁਸੀ ਸੁਣਿਆ ਹੈ ਮੈਨੂੰ।" ਅਤੇ ਕਦੇ ਕਦਾਂਈ, ਉਹ ਦੁਹਰਾਉਂਦੇ ਹਨ ਤਿੰਨ ਭਿੰਨ ਭਿੰਨ ਤਰਾਂ, ਜਦੋਂ ਤਕ ਮੈਂਨੂੰ ਸਚਮੁਚ ਪਤਾ ਲਗ ਜਾਵੇ ਇਹਦੇ ਬਾਰੇ। ਅਤੇ ਮੈਂ ਕਹਿੰਦੀ ਹਾਂ, "ਠੀਕ, ਠੀਕ। ਜਾਓ!" ਮੈ ਕਿਸੇ ਹੋਰ ਵਿਆਕਤੀ ਨੂੰ ਲੈਂਦੀ ਹਾਂ। ਸਚਮੁਚ, ਇਹ ਉਸ ਤਰਾਂ ਹੈ। ਕਦੇ ਕਦਾਂਈ ਤੁਸੀ ਕੁਝ ਚੀਜ਼ ਦੇਖਦੇ ਹੋ, ਪਰ ਇਹ ਸਮਾਨ ਨਹੀ ਹੈ। ਅਤੇ ਅਨੇਕ ਹੀ ਲੋਕਾਂ ਨੇ ਵੀ ਮੈਨੂੰ ਕਿਹਾ, ਕਿ, ਪੈਗੰਬਰ ਮਹੁੰਮਦ (ਸ਼ਾਂਤੀ ਬਣੀ ਰਹੇ ਉਹਨਾਂ ਉਪਰ), ਉਹਨਾਂ ਨੇ ਦੁਬਾਰਾ ਸ਼ਾਦੀ ਕੀਤੀ ਸੀ, ਅਤੇ ਆਦਿ, ਆਦਿ। ਮੈ ਕਿਹਾ, "ਭਾਵੇਂ ਕੁਝ ਵੀ ਉਹਨਾਂ ਨੇ ਕੀਤਾ ਹੋਵੇ, ਉਹ ਇਕ ਪੈਗੰਬਰ ਸਨ। ਸ਼ਾਂਤੀ ਬਣੀ ਰਹੇ ਉਹਨਾਂ ਉਪਰ। ਉਹਨਾਂ ਨੇ ਕੀਤਾ ਜੋ ਉਹਨਾਂ ਨੂੰ ਕਰਨਾ ਪਿਆ। ਹੋ ਸਕਦਾ ਇਹ ਉਹਨਾਂ ਦੇ ਕਰਮ ਸੀ (ਪ੍ਰਤਿਫਲ) ਜਿਸ ਕਰਕੇ ਉਹਨਾਂ ਨੂੰ ਉਹ ਕਰਨਾ ਪਿਆ। ਹੋ ਸਕਦਾ ਉਹਨਾਂ ਨੂੰ ਕੁਰਬਾਨੀ ਕਰਨੀ ਪਈ ਉਸ ਤਰਾਂ। ਹੋ ਸਕਦਾ ਉਹ ਸੀ ਜਿਵੇਂ ਉਹਨਾਂ ਨੂੰ ਵਿਚ ਦੀ ਲੰਘਣਾ ਪਿਆ। ਉਹ ਸੀ ਕੀਮਤ ਉਹਨਾਂ ਨੂੰ ਅਦਾ ਕਰਨੀ ਪਈ। ਸੋ, ਉਥੇ ਕੋਈ ਲੋੜ ਨਹੀ ਹੈ... ਜੇਕਰ ਤੁਸੀ ਸਤਿਗੁਰੂ ਵਿਚ ਵਿਸ਼ਵਾਸ਼ ਕਰਦੇ ਹੋ, ਸਿਖਿਆ ਚੰਗੀ ਹੈ, ਤੁਹਾਡੇ ਪਾਸ ਚੰਗੇ ਅਨੁਭਵ ਹਨ ਸਵਰਗਾਂ ਵਿਚ, ਫਿਰ ਤੁਸੀ ਉਸ ਸਤਿਗੁਰੂ ਦਾ ਅਨੁਸਰਨ ਕਰੋ। ਆਪਣੇ ਮਨ ਨੂੰ ਨਾ ਤੁਹਾਨੂੰ ਧੋਖਾ ਦੇਣ ਦੇਵੋ। ਆਪਣੀਆਂ ਅਖਾਂ ਨੂੰ ਨਾ ਤੁਹਾਨੂੰ ਭਰਮਾਉਣ ਦੇਵੋ। ਆਪਣੇ ਕੰਨਾਂ ਨੂੰ ਨਾ ਤੁਹਾਨੂੰ ਪ੍ਰੇਸ਼ਾਨ ਕਰਨ ਦੇਵੋ। ਇਸੇ ਕਰਕੇ ਅਸੀ ਨਹੀ ਵਰਤੋਂ ਕਰਦੇ ਕੰਨਾਂ ਨੂੰ ਅਭਿਆਸ ਕਰਨ ਲਈ। ਇਸੇ ਕਰਕੇ ਅਸੀ ਨਹੀ ਵਰਤੋਂ ਕਰਦੇ ਅਖਾਂ ਨੂੰ ਅਭਿਆਸ ਕਰਨ ਲਈ। ਅਸੀ ਕਿਸੇ ਚੀਜ਼ ਦੀ ਵਰਤੋਂ ਨਹੀ ਕਰਦੇ ਬਿਲਕੁਲ ਵੀ! ਅਸੀ ਬਸ ਸੰਪਰਕ ਕਰਦੇ ਹਾਂ ਸਿਧਾ ਅੰਦਰੇ। ਇਸੇ ਕਰਕੇ, ਮੈਂ ਮੁਸਲਮਾਨਾਂ ਨੂੰ ਕਿਹਾ, ਅਲੋਚਨਾ ਨਾ ਕਰੋ ਪੈਗੰਬਰ ਮੁਹੰਮਦ ਦੀ, ਸ਼ਾਂਤੀ ਬਣੀ ਰਹੇ ਉਹਨਾਂ ਉਤੇ। ਕਿਸੇ ਚੀਜ਼ ਦੀ ਅਲੋਚਨਾ ਨਾ ਕਰੋ, ਕਿਉਂਕਿ ਤੁਸੀ ਨਹੀ ਸਮਝਦੇ ਕੁਝ ਚੀਜ਼। ਅਜ਼ੇ ਨਹੀ। ਜੇਕਰ ਤੁਸੀ ਸਮਝਦੇ ਹੁੰਦੇ, ਤੁਸੀ ਨਹੀ ਸੀ ਪੁਛਣਾ ਉਹ ਸਵਾਲ ਪਹਿਲੇ ਹੀ। ਮਿਸਾਲ ਵਜੋਂ ਉਸ ਤਰਾਂ ਹੈ। ਕੁਝ ਸਿਖਿਆਵਾਂ ਵਿਚ ਕੁਝ ਸਤਿਗੁਰੂਆਂ ਦੀਆਂ, ਇਕ ਸਤਿਗੁਰੂ ਨੇ ਕਿਹਾ ਮੁਸਲਮਾਨ ਨੂੰ, "ਜੇਕਰ ਤੁਹਾਡਾ ਸਤਿਗੁਰੂ ਇਕ ਪ੍ਰਭੂ ਹੈ, ਤੁਹਾਡਾ ਸਤਿਗੁਰੂ ਨੰਬਰ ਇਕ ਹੈ। ਜੇਕਰ ਤੁਸੀ ਜਾਣਦੇ ਹੋ ਤੁਹਾਡਾ ਸਤਿਗੁਰੂ ਸਚਮੁਚ ਇਕ ਅਸਲੀ ਸਚਾ ਸਤਿਗੁਰੂ ਹੈ, ਫਿਰ ਭਾਵੇਂ ਜੇਕਰ ਉਹ ਕਹਿੰਦਾ ਹੈ ਤੁਹਾਨੂੰ ਆਪਣੀ ਪਾਠ ਵਾਲੀ ਸਫ ਨੂੰ ਡਬੋਣ ਲਈ ਨਸ਼ੇ ਵਿਚ, ਤੁਸੀ ਇਹ ਕਰੋਂਗੇ।" ਮੁਸਲਮਾਨ ਲਈ, ਪਾਠ ਵਾਲੀ ਸਫ ਬਹੁਤ ਹੀ ਪਵਿਤਰ ਹੈ, ਪਾਕ, ਨਿਜ਼ੀ। ਅਤੇ ਵਾਈਨ, ਨਸ਼ਾ ਵਰਜ਼ਿਤ ਹੈ। ਸੋ, ਉਹਨੇ ਅਜਿਹੀ ਗੰਭੀਰਤਾ ਨਾਲ ਕਿਹਾ, ਉਪਦੇਸ਼ ਦੇਣ ਲਈ ਸ਼ੰਕੇ ਭਰੇ ਮੁਸਲਮਾਨ ਪੈਰੋਕਾਰ ਨੂੰ, ਕਿ ਜੇਕਰ ਤੁਹਾਡਾ ਸਤਿਗੁਰੂ ਤੁਹਾਨੂੰ ਕਹਿੰਦਾ ਹੈ ਆਪਣੇ ਪਾਠ ਦੀ ਸਫ ਨੂੰ ਡਬੋਣ ਲਈ ਨਸ਼ੇ ਵਿਚ, ਤੁਸੀ ਇਹ ਕਰੋਂਗੇ। ਇਹ ਹੈ ਉਪਦੇਸ਼ ਪੂਰਨ ਸ਼ਰਧਾ ਅਤੇ ਵਿਸ਼ਵਾਸ਼ ਲਈ। ਕੇਵਲ ਜੇਕਰ ਸਾਡੇ ਪਾਸ ਉਹ ਪਕਾ ਵਿਸ਼ਵਾਸ਼ ਅਤੇ ਸ਼ਰਧਾ ਹੋਵੇ, ਫਿਰ ਅਸੀ ਸਚਮੁਚ ਸਮਝ ਸਕਾਂਗੇ ਸਤਿਗੁਰੂ ਨੂੰ ਅਤੇ ਅਸੀ ਉਚੇਰੇ ਪਧਰਾਂ ਨੂੰ ਪਹੁੰਚਾਂਗੇ, ਵਾਪਸ ਸਾਡੇ ਸ਼ਾਨਦਾਰ, ਮਹਾਨ ਮੂਲ਼ ਆਪੇ ਨੂੰ।