ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਪਰਮਾਤਮਾ ਨਾਲ ਸੰਪਰਕ ਕਰਨ ਤੋ ਬਾਦ,ਅਸੀ ਦੇਖਾਂਗੇ ਕਿ ਸਾਡਾ ਜੀਵਨ ਕਰਾਮਾਤਾਂ ਨਾਲ ਭਰ ਜਾਵੇਗਾ, ਅਤੇ ਸਭ ਕੁਛ ਵਾਪਰੇਗਾ ਹੈਰਾਨੀ ਕਰਨ ਵਾਲਾ; ਸਭ ਕੁਛ ਦੀ ਦੇਖ ਭਾਲ ਕੀਤੀ ਜਾਵੇਗੀ; ਸਭ ਕੁਛ ਪਿਆਰ ਨਾਲ ਭਰਪੂਰ ਹੋਵੇਗਾ, ਬਹੁਤ ਜਿਆਦਾ ਪਿਆਰ ਮੁਹਬਤ ਹੋਵੇਗੀ; ਅਤੇ ਸਾਡੀਆਂ ਆਤਮਾਵਾਂ ਨੂੰ ਇਹ ਸ਼ਾਂਤੀ ਮਿਲੇਗੀ ਜਿਸਦਾ ਸਾਨੂੰ ਕਦੇ ਵੀ ਵਾਰੇ ਇਲਮ ਨਹੀ ਸੀ ਪਹਿਲੇ ਉਸ ਪਲ ਤਕ। ਇਸ ਕਰਕੇ ਹੀ, ਪੁਰਾਣੇ ਸਮਿਆਂ ਤੋ ਲੈ ਕੇ, ਬਹੁਤ ਸਾਰੇ ਸੰਤਾਂ ਅਤੇ ਮਹਾਤਮਾਵਾਂ ਨੇ ਸਾਰੇ ਸੰਸਾਰ ਨੂੰ ਛਡ ਦਿਤਾ ਅੰਦਰੂਨੀ ਆਨੰਦ ਕਰਕੇ ਪਰਮਾਤਮਾ ਨੂੰ ਲਭਣ ਨਾਲ ਉਹ ਬਹੁਤ ਜਿਆਦਾ ਸੰਤੁਸ਼ਟ ਹੋ ਜਾਂਦਾ ਹੈ ਕਿ ਉਨਾਂ ਨੂੰ ਕਿਸੇ ਚੀਜ ਦੀ ਜਰੂਰਤ ਨਹੀ ਰਹਿੰਦੀ ਇਸ ਸੰਸਾਰ ਵਿਚ। ਪਰੰਤੂ ਇਹਦਾ ਮਤਲਬ ਇਹ ਨਹੀ ਕਿ ਉਹ ਇਸ ਸੰਸਾਰ ਵਿਚ ਕੰਮ ਨਹੀ ਕਰ ਸਕਦੇ। ਅਸਲ ਵਿਚ, ਤਿਆਗ ਦਾ ਮਤਲਬ ਦੂਰ ਭਜਣਾ ਨਹੀ ਸੰਸਾਰ ਤੋ। ਇਹ ਇਸ ਤਰਾਂ ਹੈ, ਛਡ ਦੇਣਾ ਜਾਂ ਸ਼ਾਇਦ ਸਾਰਾ ਜੀਵਨ ਲੇਖੇ ਲਾਉਣਾ ਕਿਸੇ ਵਡੇ ਮਨੋਰਥ ਲਈ ਅਤੇ ਲੋਕਾਂ ਦੇ ਵਡੇ ਗਰੁਪ ਦੀ ਸੇਵਾ ਕਰਨੀ, ਜਾਂ ਸਾਰੇ ਸੰਸਾਰ ਦੀ ਸੇਵਾ ਕਰਨੀ, ਜੇਕਰ ਅਸੀ ਆਜਾਦ ਹਾਂ ਇਹ ਕਰਨ ਲਈ। ਕਿਉਕਿ ਪ੍ਰਭੂ ਨੂੰ ਜਾਨਣ ਤੋ ਬਾਦ, ਇਸ ਗਿਆਨ ਨੂੰ ਜਾਨਣ ਤੋ ਬਾਦ, ਜੋ ਸਦਾ ਹੀ ਸਾਡੇ ਅੰਦਰੇ ਹੈ, ਨਿਰਸੰਦੇਹ, ਅਸੀਂ ਸੰਸਾਰ ਦੀ ਸੇਵਾ ਬਿਹਤਰ ਢੰਗ ਨਾਲ ਕਰ ਸਕਾਂਗੇ। ਅਨੇਕ ਹੀ ਯੋਗਤਾਵਾਂ ਸਾਡੇ ਅੰਦਰ ਜਾਗ ਜਾਣਗੀਆਂ, ਇਤਨੀਆਂ ਯੋਗਤਾਵਾਂ ਯਾਦ ਵਿਚ ਲਿਆਂਦੀਆਂ ਜਾਂਦੀਆਂ ਹਨ, ਕਿਤਨੇ ਵਖ ਵਖ ਦਿਸ਼ਾਵਾਂ ਦੇ ਤਰੀਕਿਆਂ ਨਾਲ ਸਮਸਿਆਵਾਂ ਦੇ ਹਲ ਲਭਣੇ ਇਸ ਸੰਸਾਰ ਵਿਚ ਕਿ ਅਸੀਂ ਬਹੁਤ ਹੀ ਰੁਝ ਜਾਵਾਂਗੇ, ਪਰ ਬਹੁਤ ਹੀ ਉਤਸ਼ਾਹ ਨਾਲ ਸਾਰਿਆਂ ਨਾਲ ਸਾਂਝੇ ਕਰਾਂਗੇ ਜੋ ਵੀ ਸਾਡੇ ਕੋਲ ਆਏਗਾ ਸਹਾਇਤਾ ਦੇ ਲਈ।