ਉਸ ਨੇ ਕਿਹਾ, "ਬਚੇ, ਮੈਂ ਵਪਾਰੀ ਹਾਂ ਧਨਾਵਾ। ਮੈਂ ਇਕ ਅਨੁਯਾਈ ਹਾਂ ਨਿਰਗ੍ਰੰਥ ਸ਼ਰਾਮਾਨ ਦਾ ਅਤੇ ਰਹਿੰਦਾ ਹਾਂ ਇਸ ਸ਼ਹਿਰ ਵਿਚ। ਤੁਹਾਡੀਆਂ ਸਮਸਿਆਵਾਂ ਦੇਖਦਾ ਹੋਇਆ ਮੈਂ ਮਹਿਸੂਸ ਕਰਦਾ ਹਾਂ ਨਿਰਾਸ਼ਾ। ਜੇਕਰ ਤੁਸੀਂ ਨਹੀਂ ਚਾਹੁੰਦੇ ਜਾਣਾ ਕੰਚਨੀ ਦੇ ਨਾਲ, ਮੈਂ ਨਹੀਂ ਇਹ ਵਾਪਰਣ ਦੇਵਾਂਗਾ।"
ਤਾਏਵਾਨੀਜ਼ (ਫਾਰਮੋਸਨ) ਲੋਕ, ਉਹ ਬਹੁਤ ਹੀ ਨਰਮ ਅਤੇ ਕੋਮਲ ਹਨ। ਮੇਰੇ ਖਿਆਲ ਉਹ ਨਹੀਂ ਜਾਣਦੇ ਕਿਵੇਂ ਇਕ ਰਖਵਾਲਾ ਬਣਨਾ ਹੈ, ਪਰ ਬਸ ਸੋਹਣੇ ਲਗਦੇ। ਬਸ ਮੈਨੂੰ ਸੋਹਣੇ ਲਗਣ ਲਈ, ਕੁਝ ਆਸ ਪਾਸ ਗਾਰਡ ਹੋਣ। ਹੋ ਸਕਦਾ ਤੁਹਾਡੇ ਵਿਚੋਂ ਕਈ ਚਾਹੁੰਦੇ ਹਨ ਮੈਨੂੰ ਤੰਗ ਕਰਨਾ, ਕਮ ਸੇ ਕਮ ਦੁਬਾਰਾ ਸੋਚਣਾ ਪਵੇਗਾ। ਸੋ, ਮੈਂ ਉਨਾਂ ਨੂੰ ਆਪਣਾ ਕੰਮ ਕਰਨ ਦਿੰਦੀ ਹਾਂ। ਉਹ ਇਹ ਪਸੰਦ ਕਰਦੇ ਹਨ, ਉਹਨਾਂ ਨੂੰ ਮਾਣ ਹੈ ਮੇਰੇ ਰਖਵਾਲੇ ਬਣਨ ਲਈ। ਮੋਨਾਕੋ ਵਿਚ, ਮੇਰੇ ਕੋਲ ਕੋਈ ਨਹੀਂ ਸੀ। ਮੈਂ ਸਾਰਾ ਸਮਾਂ ਇਕਲੀ ਰਹਿੰਦੀ ਸੀ। ਅਤੇ ਜਦੋਂ ਮੈਨੂੰ ਉਨਾਂ ਦੀ ਲੋੜ ਪਵੇ, ਉਹ ਲਾਗੇ ਹੀ ਸਨ। ਫਰਾਂਸ ਵਿਚ, ਉਹ ਆ ਸਕਦੇ ਮੈਨੂੰ ਆਸ ਪਾਸ ਗਡੀ ਤੇ ਲਿਜਾਣ ਲਈ ਜਾਂ ਮੇਰੀ ਮਦਦ ਕਰਨ ਲਈ। ਜਿਆਦਾਤਰ ਮੈਂ ਪੈਦਲ ਜਾਂਦੀ ਸੀ। ਮੋਨਾਕੋ ਬਹੁਤ ਹੀ ਛੋਟਾ ਹੈ ਅਤੇ ਉਹ ਕੇਂਦਰਿਤ ਹਨ ਸਕੁਐਰ ਵਿਚ। ਉਹ ਇਹਨੂੰ "ਸੁਨਹਿਰਾ ਸਕੁਐਰ" ਆਖਦੇ ਹਨ। ਯਕੀਨਨ, ਸਭ ਚੀਜ਼ ਮਹਿੰਗੀ ਹੈ। ਪਰ ਹਰ ਵਾਰੀਂ, ਜਦੋਂ ਮੈਂ ਬਿਮਾਰ ਹੁੰਦੀ ਸੀ, ਖੰਘਦੀ, ਜਾਂ ਠੰਡ ਕੁਝ ਚੀਜ਼, ਮੈਂ ਉਥੇ ਜਾਂਦੀ ਸੀ, ਮੈਂ ਬਹੁਤ ਜ਼ਲਦੀ ਹੀ ਰਾਜ਼ੀ ਹੋ ਜਾਂਦੀ। ਹੋ ਸਕਦਾ ਬਹੁਤ ਲਾਗੇ ਸਮੁੰਦਰ ਦੇ, ਚਾਰ ਚੁਫੇਰੇ ਘਿਰਿਆ ਹੋਇਆ। ਇਹ ਛੋਟਾ ਹੈ ਅਤੇ ਸਮੁੰਦਰ ਰਾਹੀਂ ਘਿਰਿਆ ਹੈ, ਅਤੇ ਫਰੂਟ ਜੂਸ ਜਿਹੜਾ ਮੈਂ ਪੀਤਾ ਹਰ ਰੋਜ਼ ਉਹਨੇ ਮੇਰੀ ਬਹੁਤ ਮਦਦ ਕੀਤੀ। ਸੋ, ਮੇਰੇ ਕੋਲ ਬਹੁਤ ਚੰਗੀਆਂ ਯਾਦਾਂ ਹਨ ਮੋਨਾਕੋ ਦੀਆਂ। ਸੋ, ਜੇਕਰ ਮੈਂ ਤੁਹਾਡੇ ਨਾਲ ਵਿਸ਼ੇਸ਼ ਸਲੂਕ ਕਰਦੀ ਹਾਂ, ਸੋਚਣਾ ਇਹ ਹੈ ਜਿਵੇਂ ਇਕ ਮੁੜ ਅਦਾਇਗੀ ਰਹਿਮਤਾ ਦੀ ਤੁਹਾਡੇ ਲੋਕਾਂ ਦੀ ਉਧਰ।
ਜੇਕਰ ਤੁਸੀਂ ਰਾਜ਼ ਕੁਮਾਰ ਨੂੰ ਦੇਖਿਆ, ਉਹਨੂੰ ਕਹਿਣਾ ਮੈਂ ਇਹ ਸਭ ਕਿਹਾ ਹੈ। ਉਹਨੂੰ ਇਕ ਕਹਾਣੀ ਦਸਣੀ, ਉਹਨੂੰ ਥੋੜਾ ਖੁਸ਼ ਕਰਨਾ। ਇਹ ਇਕ ਬਹੁਤ ਭਾਰਾ ਬੋਝ ਹੈ ਇਕ ਮੋਨਾਕੋ ਦਾ ਰਾਜ਼ਾ ਬਣਨਾ। ਹੋਰ ਹਰ ਜਗਾ ਸ਼ਾਇਦ ਇਹ ਬਿਹਤਰ ਹੈ, ਪਰ ਮੋਨਾਕੋ ਵਿਚ, ਜੁੰਮੇਵਾਰੀ ਕਰਕੇ, ਸਾਰੇ ਵੀਆਈਪੀ ਉਥੇ ਰਹਿੰਦੇ ਹਨ। ਅਤੇ ਬਹੁਤ, ਬਹੁਤ ਵਡੀ ਜੁੰਮੇਵਾਰੀ ਹੈ ਦੇਖ ਭਾਲ ਕਰਨ ਲਈ ਇਕ ਦੇਸ਼ ਦੀ ਜਿਥੇ ਸੁਰਖਿਆ ਬਹੁਤ ਹੀ ਵਧੀਆ ਹੋਣੀ ਜ਼ਰੂਰੀ ਹੈ ਇਨਾਂ ਲੋਕਾਂ ਲਈ। ਪਰ ਉਹ ਇਕ ਬਹੁਤ ਹੀ ਹਰਮਨ ਪਿਆਰੇ ਕਿਸਮ ਦਾ ਰਾਜ਼ ਕੁਮਾਰ ਹੈ। ਜਦੋਂ ਮੈਂ ਉਥੇ ਸੀ, ਮੈਂ ਉਹਨੂੰ ਮਿਲੀ ਕਈ ਵਾਰ। ਉਹ ਆਇਆ ਅਤੇ ਗਲਾਂ ਕੀਤੀਆਂ। ਉਹ ਨਚ ਰਿਹਾ ਸੀ ਕੁੜੀਆਂ ਨਾਲ, ਅਤੇ ਫਿਰ ਉਹ ਆਇਆ ਐਨ ਮੇਰੇ ਸਾਹਮੁਣੇ ਅਤੇ ਉਹਨੇ ਕਿਹਾ, "ਹਾ! ਇਹ ਗਰਮੀ ਹੈ। ਇਹ 'ਓਟ' ਹੈ।" ਨਹੀਂ, ਉਹਨੇ ਇਹ ਕਿਹਾ ਅਮਰੀਕਨ ਵਿਚ। "ਇਹ ਹੌਟ ਹੈ," ਜਿਵੇਂ… ਉਹ ਬਹੁਤ ਹੀ ਦੋਸਤਾਨਾ ਹੈ, ਲੋਕਾਂ ਨਾਲ ਦੋਸਤਾਨਾ। ਲੋਕ ਉਹਨੂੰ ਬਹੁਤ ਪਸੰਦ ਕਰਦੇ ਹਨ, ਮੇਰੇ ਖਿਆਲ। ਅਤੇ ਸਾਰੇ ਮੋਨੇਗਾਸਕ ਲੋਕ ਮਹਿਸੂਸ ਕਰਦੇ ਹਨ ਜਿਵੇਂ ਉਹ ਵੀ ਆਪ ਰਾਜ਼ ਕੁਮਾਰ ਅਤੇ ਰਾਜ਼ ਕੁਮਾਰੀਆਂ ਹਨ। ਮੇਰੇ ਕੋਲ ਉਸ ਕਿਸਮ ਦਾ ਅਹਿਸਾਸ ਸੀ ਉਨਾਂ ਤੋਂ, ਜਿਵੇਂ ਉਨਾਂ ਨੂੰ ਬਹੁਤ ਹੀ ਫਖਰ ਹੈ ਮੋਨੇਗਾਸਕ ਹੋਣ ਦਾ ਅਤੇ ਉਹ ਆਪਣੇ ਆਪ ਨੂੰ ਜਿਵੇਂ ਸ਼ਾਹੀ ਮਹਿਸੂਸ ਕਰਦੇ ਹਨ। ਅਤੇ ਉਹ ਪਾਤਰ ਹਨ ਉੇਹਦੇ ਕਿਉਂਕਿ ਉਨਾਂ ਨਾਲ ਚੰਗਾ ਵਿਹਾਰ ਕੀਤਾ ਜਾਂਦਾ ਹੈ। ਤੁਸੀਂ ਨਹੀਂ ਅਦਾ ਕਰਨ ਦੀ ਲੋੜ ਕੋਈ ਕਰ ਉਥੇ, ਆਮਦਨ ਦਾ ਕਰ, ਤੁਹਾਨੂੰ ਨਹੀਂ ਕਰਨ ਦੀ ਲੋੜ। ਰਾਜ਼ੇ, ਬਹੁਤ ਹੀ ਉਦਾਰਚਿਤ ਹਨ, ਅਤੇ ਉਨਾਂ ਨੇ ਉਸਾਰੇ ਬਹੁਤ ਸਸਤੇ ਘਰ, ਸਸਤੇ ਕੌਂਡੋਮੀਨੀਅਮ ਕਾਮਿਆਂ ਲਈ, ਸੋ ਉਨਾਂ ਨੂੰ ਬਹੁਤਾ ਨਾਂ ਅਦਾ ਕਰਨਾ ਪਵੇ। ਉਹ ਇਥੋਂ ਤਕ ਇਹਨੂੰ ਖਰੀਦਣਾ ਵੀ ਪੁਗ ਸਕਦੇ ਹਨ। ਇਹ ਹੋ ਸਕਦਾ ਕੇਵਲ 50,000 ਯੂਰੋ ਹਨ ਇਕ ਸਟੂਡੀਓ ਜਾਂ ਅਪਾਰਟਮੇਂਟ ਲਈ। ਇਹ ਕਾਫੀ ਚੰਗਾ ਹੈ ਕਾਮਿਆਂ ਲਈ। ਬਹੁਤ ਸਸਤਾ। ਉਨਾਂ ਨੇ ਇਹ ਉਸਾਰੇ ਮੋਨਾਕੋ ਦੇ ਲਾਗੇ, ਮੋਨਾਕੋ ਵਿਚ ਨਹੀਂ, ਫਰਾਂਸ ਵਿਚ। ਮੋਨਾਕੋ ਦੇ ਕੋਲ ਜ਼ਮੀਨ ਨਹੀਂ ਹੈ ਹੋਰ। ਹਰ ਇਕ ਛੋਟਾ ਜਿਹਾ ਸਕੁਐਰ ਮਾਪਿਆ ਜਾਂਦਾ ਸੋਨੇ ਵਿਚ ਦੀ, ਮੇਰੇ ਖਿਆਲ। ਬਹੁਤ ਵਧੀਆ ਦੇਸ਼, ਬਹੁਤ ਸੁਰਖਿਅਤ। ਲੋਕ ਦੋਸਤਾਨੇ, ਖੁਸ਼, ਅਤੇ ਮੌਜ਼ੀ।
ਓਹ ਰਬਾ। ਮਾਲਕ ਉਡੀਕ ਰਿਹਾ ਹੈ, ਅਤੇ ਅਸੀਂ ਗਏ ਭਾਰਤ ਤੋਂ ਔ ਲੈਕ (ਵੀਐਤਨਾਮ) ਨੂੰ, ਚੀਨ, ਮੋਨਾਕੋ, ਫਰਾਂਸ ਨੂੰ। ਪੁਰਾਣੇ ਸਮਿਆਂ ਦੀਆਂ, ਮੇਰੇ ਕੋਲ ਬਹੁਤ ਸਾਰੀਆਂ ਯਾਦਾਂ ਹਨ ਪੁਰਾਣੇ ਸਮਿਆਂ ਤੋਂ, ਸੋ ਮੈਂ ਗਲਾਂ ਕਰ ਸਕਦੀ ਹਾਂ ਸਦਾ ਹੀ। ਪਰ ਮੇਰੇ ਖਿਆਲ ਤੁਸੀਂ ਇਹ ਪਸੰਦ ਕਰਦੇ ਹੋ। ਸਚਮੁਚ । (ਹਾਂਜੀ!) ਹਾਂਜੀ, ਮੈਂ ਜਾਣਦੀ ਹਾਂ। ਮੈਂ ਜਾਣਦੀ ਹਾਂ ਤੁਸੀਂ ਪਸੰਦ ਕਰਦੇ ਹੋ ਖੋਜ਼ਣਾ ਮੇਰੇ ਜੀਵਨ ਵਿਚ ਦੀ ਜਿਤਨਾ ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਜਾ ਸਕੋਂ ਮੇਰੇ ਸੌਣ ਵਾਲੇ ਕਮਰੇ ਵਿਚ ਅਤੇ ਮੇਰਾ ਸਰਾਣਾ ਬਾਹਰ ਕਢ ਸਕੋਂ ਅਤੇ ਦੇਖ ਸਕੋਂ ਕਿਤਨੇ ਧਾਗੇ ਹਨ ਵਿਚ ਉਥੇ, ਫਿਰ ਤੁਸੀਂ ਹੋਰ ਵੀ ਖੁਸ਼ ਹੋਵੋਂਗੇ। ਮੈਨੂੰ ਨਹੀਂ ਪ੍ਰਵਾਹ। ਮੇਰੀ ਜਿੰਦਗੀ ਵਿਚ ਕੋਈ ਭੇਦ ਨਹੀਂ ਹੈ। ਜੇਕਰ ਮੈਂ ਕਰ ਸਕਾਂ, ਮੈਂ ਤੁਹਾਨੂੰ ਦਸਦੀ ਹਾਂ। ਗਲਤ। ਗਲਤ ਵਾਲਾ। ਜਦੋਂ ਮੈਂ ਇਹ ਪਹਿਨਦੀ ਹਾਂ, ਮੈਂ ਦੇਖਦੀ ਹਾਂ ਤੁਸੀਂ ਬਹੁਤੇ ਸੁਹਣੇ ਅਤੇ ਖੂਬਸੂਰਤ ਨਹੀਂ ਲਗਦੇ। ਜਦੋਂ ਵੀ ਮੈਂ ਇਹ ਪਹਿਨਦੀ ਹਾਂ, "ਓਹ, ਬਹੁਤ ਖੂਬਸੂਰਤ! ਖੂਬਸੂਰਤ!" ਮੈਂ ਜਿਆਦਾ ਨਹੀਂ ਦੇਖਦੀ। ਕੋਈ ਆਕਾਰ ਨਹੀਂ। ਸੋ ਸਭ ਚੀਜ਼ ਖੂਬਸੂਰਤ ਲਗਦੀ ਹੈ।
ਤੁਸੀਂ ਅਜ਼ੇ ਵੀ ਇਹ ... ਨਹੀ, ਅਜ਼ੇ ਠੀਕ ਹੈ? ਥਕੇ ਨਹੀਂ? ਅਜ਼ੇ ਨਹੀਂ। ਇਹ ਦੋ ਤਕੜੇ ਵਿਆਕਤੀ, ਮੈਂ ਉਹ ਪਸੰਦ ਕਰਦੀ ਹਾਂ। ਮੈਂ ਇਨਾਂ ਮੁੰਡਿਆਂ ਨੂੰ ਪਸੰਦ ਕਰਦੀ ਹਾਂ, ਇਹ ਲੋਕ। ਤੁਸੀਂ ਇਕ ਮੁੰਡਾ ਨਹੀਂ ਹੋ ਮੇਰੇ ਲਈ। ਤੁਸੀਂ ਪਹਿਲੇ ਹੀ ਇਕ ਆਦਮੀ ਹੋ, ਠੀਕ ਹੈ? ਹੈਂਜੀ? ਪੂਰੀ ਦੀਖਿਆ ਦਾ ਭਾਵ ਹੈ ਤੁਸੀਂ ਇਕ ਆਦਮੀ ਹੋ। ਤੁਸੀਂ ਹੋਰ ਇਕ ਮੁੰਡੇ ਨਹੀ ਰਹੇ। "ਬੂਬੇ" ਦਾ ਭਾਵ ਹੈ ਮੁੰਡਾ, ਇਕ ਛੋਟਾ ਮੁੰਡਾ। ਮੈਂ ਭੁਲ ਗਈ ਹਾਂ, ਮੈਂ ਉਹਨੂੰ ਬੁਲਾਇਆ "ਬੂਬੇ।" ਮੈਂ ਕਿਹਾ, "ਨਹੀਂ, ਤੁਸੀਂ ਇਕ ਆਦਮੀ ਹੋ ਹੁਣ। ਤੁਸੀਂ ਇਕ 'ਬੂਬੇ' ਨਹੀਂ ਰਹੇ ਹੋਰ। ਪੂਰੀ ਦੀਖਿਆ ਲਈ, ਤੁਸੀਂ ਇਕ ਆਦਮੀ ਹੋ।" ਬਰਾਬਰ ਇਹ ਸਭ ਦੇ, ਦਾੜੀ ਨਾਲ, ਜੋ ਵੀ, ਕੌਣ ਪ੍ਰਵਾਹ ਕਰਦਾ ਹੈ, ਉਧਰ। ਤੁਹਾਡੇ ਪਿਛੇ ਉਥੇ, ਬਰਾਬਰ, ਬੁਧ।
ਠੀਕ ਹੈ! ਚੰਡਾਨਾ ਦੀ ਮੁਕਤੀ, “ਐਡਲਿਚ,” ਅਖੀਰ ਵਿਚ। "ਰਾਜ਼ਧਾਨੀ ਸ਼ਹਿਰ ਤੋਂ ਕਉਸ਼ਾਂਮਬੀ, ਰਾਜ਼ਾ ਸ਼ਾਤਾਨਿਕ ਰਾਜ਼ ਕਰਦਾ ਸੀ ਵਾਟਸ ਪ੍ਰਦੇਸ਼ ਦਾ। ਉਹਦੀ ਮੁਖ ਰਾਣੀ ਮ੍ਰੀਗਾਵਤੀ ਧੀ ਸੀ ਮਹਾਂਰਾਜ਼ ਚੇਤਕ ਦੀ ਵਾਈਸ਼ਾਲੀ ਰੀਪਬਲਿਕ ਦੇ।" ਭਾਵ ਹੈ ਉਸ ਇਲਾਕੇ ਦਾ ਰਾਜ਼ਾ, ਉਸ ਸਮੇਂ। "ਮਹਾਂਰਾਜ਼" ਭਾਵ ਹੈ ਰਾਜ਼ਾ। ਜੇਕਰ ਮੈਂ ਭਾਰਤ ਵਿਚ ਹੋਵਾਂ, ਉਹ ਸ਼ਾਇਦ ਮੈਨੂੰ ਵੀ ਬੁਲਾਉਣ ਮਹਾਂਰਾਜ਼ ਜਾਂ ਮਾਤਾ ਜੀ। ਕਿ ਨਹੀਂ? ਮਾਤਾ ਜੀ। (ਮਹਾਂਰਾਣੀ।) ਮਹਾਂਰਾਣੀ, ਔਰਤਾਂ ਲਈ। (ਹਾਂਜੀ।) ਮੈਂ ਇਕ ਸਤਿਗੁਰੁ ਨਹੀਂ ਸੀ ਉਥੇ, ਸੋ ਕਿਸੇ ਨੇ ਮੈਨੂੰ ਉਹ ਨਹੀਂ ਬੁਲਾਇਆ। ਚੰਗਾ ਹੈ ਪਹਿਲੇ ਹੀ। ਵਧੀਆ, ਵਧੀਆ, ਵਧੀਆ। ਵਧੀਆ। ਉਹ ਹੈ ਭਾਰਤੀ ਗਲਬਾਤ, "ਠੀਕ ਹੈ।" ਇਹਦਾ ਭਾਵ ਹੈ ਹਾਂਜੀ, ਵਧੀਆ। ਭਾਰਤ ਵਿਚ, ਜੇਕਰ ਤੁਸੀਂ ਕੁਝ ਚੀਜ਼ ਚਾਹੁੰਦੇ ਹੋ, ਅਤੇ ਉਹ ਤੁਹਾਨੂੰ ਪੁਛਦੇ ਹਨ ਜੇਕਰ ਤੁਸੀਂ ਇਹ ਚਾਹੁੰਦੇ ਹੋ, ਤੁਸੀਂ ਇਹ ਨਾ ਕਹਿਣਾ। ਉਹ ਨਹੀਂ ਹੈ। ਤੁਹਾਨੂੰ ਕਹਿਣਾ ਪਵੇਗਾ, "ਓਹ ਹਾਂਜੀ, ਮੈਂ ਇਹ ਚਾਹੁੰਦਾ ਹਾਂ।" ਤੁਹਾਨੂੰ ਆਪਣਾ ਸਿਰ ਹਿਲਾਉਣਾ ਪਵੇਗਾ, ਉਲਟਾ। "ਧੀ ਮਹਾਂਰਾਜ਼ ਚੇਤਕ ਦੀ ਵਾਈਸ਼ਾਲੀ ਰੀਪਬਲਿਕ ਦੇ। ਅੰਗਾ ਇਕ ਨਾਲ ਦਾ ਗੁਆਂਢ ਪ੍ਰਦੇਸ਼ ਸੀ ਅਤੇ ਇਹਦੀ ਰਾਜ਼ਧਾਨੀ ਚੰਪਾ ਸੀ। ਰਾਜ਼ਾ ਇਸ ਪ੍ਰਦੇਸ਼ ਦਾ ਮਹਾਂਰਾਜ਼ ਡਾਡੀਵਾਹਨ ਸੀ। ਉਹਦੀ ਰਾਣੀ ਧਾਰੀਨੀ ਛੋਟੀ ਧੀ ਸੀ ਚੇਤਕ ਦੀ। ਧਾਰੀਨੀ ਦੀ ਇਕ ਧੀ ਸੀ ਜਿਸ ਦਾ ਨਾਂ ਸੀ ਵਸੂਮਤੀ ਜਿਹੜੀ ਬਹੁਤ ਖੂਬਸੂਰਤ ਸੀ ਅਤੇ ਬਹੁਤ ਸੁਜੀਲੀ।" ਜੇਕਰ ਤੁਸੀਂ ਨਹੀਂ ਜਾਣਦੇ ਕਿਤਨੀ ਖੂਬਸੂਰਤ ਉਹ ਸੀ, ਬਸ ਮੇਰੇ ਵਲ ਦੇਖੋ। ਫਿਰ ਤੁਹਾਡੇ ਪਾਸ ਇਕ ਥੋੜਾ ਜਿਹਾ ਖਿਆਲ ਹੋਵੇਗਾ। ਤੁਹਾਡੇ ਸਤਿਗੁਰੂ ਬਹੁਤ ਹੀ ਨਿਮਰ ਹਨ ਯਕੀਨਨ, ਹਮੇਸ਼ਾਂ। ਸਭ ਤੋਂ ਨਿਮਰ ਗ੍ਰਹਿ ਉਤੇ।
"ਇਕੇਰਾਂ, ਜਦੋਂ ਰਾਜ਼ਾ ਡਾਡੀਵਹਾਨ ਗਿਆ ਆਪਣੀ ਫੌਜ਼ ਨਾਲ ਸਹਾਇਤਾ ਕਰਨ ਲਈ ਇਕ ਗੁਆਂਢ ਰਾਜ਼ੇ ਦੀ, ਸ਼ਾਤਾਨਿਕ ਨੇ ਚੰਪਾ ਉਤੇ ਹਮਲਾ ਕੀਤਾ। ਜ਼ਾਲਮ ਸਿਪਾਹੀਆਂ ਕਾਉਸ਼ਾਮਬੀ ਦਿਆਂ ਨੇ ਲੁਟਿਆ ਚੰਪਾ ਨੂੰ। ਜਨਰੈਲ ਅਤੇ ਇਕ ਮਹਾਨ ਰਥਵਾਨ ਕਾਉਸ਼ਾਮਬੀ ਦਾ," ਜਿਸ ਦਾ ਨਾਂ ਸੀ "ਕਕਮੁਖ ਆਕਰਸ਼ਿਕ ਸੀ ਵਧੇਰੇ ਸੁੰਦਰਤਾ ਨਾਲ ਧੰਨ ਦੌਲਤਾ ਨਾਲੋਂ।" ਕੁਝ ਆਦਮੀ ਸੁੰਦਰਤਾ ਪਸੰਦ ਕਰਦੇ ਹਨ ਵਧੇਰੇ ਧੰਨ ਨਾਲੋਂ। "ਉਹਨੇ ਪ੍ਰਵੇਸ਼ ਕੀਤਾ ਮਹਿਲ ਵਿਚ ਅਤੇ ਜ਼ਬਰਦਸਤੀ ਨਾਲ ਚੁਕ ਕੇ ਲੈ ਗਿਆ ਰਾਣੀ ਧਾਰੀਨੀ ਅਤੇ ਵਸੂਮਤੀ ਨੂੰ," ਉਹਦੀ ਧੀ ਨੂੰ। "ਰਾਹ ਵਿਚ ਜਦੋਂ ਕਕਮੁਖ ਦਾ ਇਰਾਦਾ ਸੀ ਉਹਦੀ ਇਜ਼ਤ ਖੋਹਣ ਦਾ, ਰਾਣੀ ਧਾਰੀਨੀ ਨੇ ਖੁਦਕਸ਼ੀ ਕਰ ਲਈ।" ਓਹ, ਮਾਫ ਕਰਨਾ। "ਜਦੋਂ ਵਸੂਮਤੀ ਨੇ ਵੀ ਧਮਕੀ ਦਿਤੀ ਉਹ ਕਰਨ ਦੀ, ਉਹਦਾ ਦਿਲ ਬਦਲ ਗਿਆ। ਉਹ ਉਹਨੂੰ ਆਪਣੇ ਘਰ ਲੈ ਗਿਆ ਇਕ ਧੀ ਵਜੋਂ," ਸਗੋਂ। ਉਹ ਬਦਲ ਗਿਆ। "ਜਦੋਂ ਉਹਦੀ ਪਤਨੀ ਸਹਿਨ ਨਾ ਕਰ ਸਕੀ ਵਸੂਮਤੀ ਨੂੰ, ਉਹਨੂੰ ਵਸੂਮਤੀ ਰਾਹੀਂ ਮਨਾਇਆ ਗਿਆ ਉਹਨੂੰ ਇਕ ਗੁਲਾਮ ਵਜੋਂ ਵੇਚਣ ਲਈ ਅਤੇ ਉਹਦੀ ਪਤਨੀ ਨੂੰ ਖੁਸ਼ ਕਰਨ ਲਈ ਉਹਦੇ ਤੋਂ ਜੋ ਧੰਨ ਮਿਲੇਗਾ।" ਸੋ, ਇਹ ਤਥਾ-ਕਥਿਤ ਦੁਸ਼ਮਨ ਆਦਮੀਂ, ਜਿਸ ਨੇ ਉਹਨੂੰ ਇਕ ਧੀ ਵਜੋਂ ਅਪਨਾਇਆ, ਕਿਉਂਕਿ ਉਹਦੀ ਮਾਂ ਮਰ ਗਈ, ਪਰ ਫਿਰ ਉਹਦੀ ਪਤਨੀ ਨੇ ਨਹੀਂ ਇਹ ਪਸੰਦ ਕੀਤਾ, ਬਿਨਾਂਸ਼ਕ। ਅਜਿਹੀ ਇਕ ਖੂਬਸੂਰਤ ਰਾਜ਼ ਕੁਮਾਰੀ ਘਰ ਵਿਚ, ਬੁਢੀ ਪਤਨੀ ਦੀ ਤੁਲਨਾ ਵਿਚ। ਭਾਵੇਂ ਉਹਨੇ ਉਹਨੂੰ ਆਪਣੀ ਧੀ ਵਜੋਂ ਰਖਿਆ, ਉਹ ਅਜ਼ੇ ਵੀ ਨਹੀਂ ਉਹ ਸਹਿਨ ਕਰ ਸਕੀ। ਕੌਣ ਕਰ ਸਕੇਗਾ? ਈਰਖਾ। ਦੇਖਿਆ। ਅਤੇ ਫਿਰ ਵਸੂਮਤੀ ਆਪ, ਰਾਜ਼ ਕੁਮਾਰੀ ਨੇ ਆਪ ਮਨਾਇਆ ਆਪਣੇ ਗੋਦ ਲਏ ਪਿਤਾ ਨੂੰ ਉਹਨੂੰ ਵੇਚਣ ਲਈ ਇਕ ਗੁਲਾਮ ਵਜੋਂ, ਤਾਂਕਿ ਉਹਦੀ ਪਤਨੀ ਸ਼ਾਂਤ ਹੋ ਜਾਵੇ ਅਤੇ ਉਹਦੀ ਸ਼ਾਦੀ ਵਧੇਰੇ ਸੁਖੀ ਹੋਵੇ। ਨਾਲੇ, ਧੰਨ ਜੋ ਕਮਾਇਆ ਜਾਵੇਗਾ ਉਹਨੂੰ ਵੇਚਣ ਨਾਲ, ਉਹ ਦੇ ਸਕੇਗਾ ਇਹ ਆਪਣੀ ਪਤਨੀ ਨੂੰ ਉਹਨੂੰ ਹੋਰ ਵੀ ਖੁਸ਼ ਕਰਨ ਲਈ। ਅਜਿਹੀ ਇਕ ਨੇਕ ਰਾਜ਼ ਕੁਮਾਰੀ। ਬਹੁਤ ਸਵਾਰਥ-ਹੀਣ। ਬਹੁਤੀਆਂ ਨਹੀਂ ਉਹ ਕਰਨ ਦੇ ਯੋਗ ਹੋਣਗੀਆਂ। ਬਹੁਤੀਆਂ ਉਲਟ ਕਰਨਗੀਆਂ। ਕੋਸ਼ਿਸ਼ ਕਰਨਗੀਆਂ ਪਤਨੀ ਨੂੰ ਬਾਹਰ ਕਢਣ ਦੀ ਕਿਸੇ ਮੰਤਵ ਕਾਰਨ, ਕਿਉਂਕਿ ਉਹ ਜਾਣਦੀ ਹੈ ਕਿ ਗੋਦ ਲਿਆ ਪਿਤਾ ਉਹਨੂੰ ਬਹੁਤ ਪਸੰਦ ਕਰਦਾ ਹੈ ਕਿਵੇਂ ਵੀ।
ਸੋ, ਕਕਮੁਖ, ਬੇਵਕੂਫ... ਓਹ, ਮਾਫ ਕਰਨਾ, ਉਹ ਇਕ ਬੇਵਕੂਫ ਹੈ। "ਕਕਮੁਖ ਲੈ ਗਿਆ ਵਸੂਮਤੀ ਨੂੰ ਗਲਾਮ ਮਾਰਕੀਟ ਨੂੰ। ਨੀਲਾਮੀ ਵਿਚ, ਸਭ ਤੋਂ ਵਧ ਬੋਲੀ ਦੇਣ ਵਾਲਾ ਇਕ ਕੰਚਨੀ ਸੀ ਕਾਉਸ਼ਾਮਬੀ ਤੋਂ।" ਉਹਦੇ ਦੇਸ਼ ਤੋਂ, ਮੇਰੇ ਖਿਆਲ। ਹਾਂਜੀ, ਹਾਂਜੀ, ਹਾਂਜੀ। ਹਾਂਜੀ, ਉਹ ਉਹਦਾ ਦੇਸ਼ ਹੈ, ਉਹਦਾ ਦੇਸ਼ ਪਹਿਲਾਂ, ਉਹਦੇ ਜ਼ਬਰਦਸਤੀ ਨਾਲ ਚੁਕ ਕੇ ਲਿਜਾਏ ਜਾਣ ਤੋਂ ਅਤੇ ਉਹਦੇ ਇਕ ਗੁਲਾਮ ਬਣਨ ਤੋਂ ਪਹਿਲਾਂ। "ਉਥੇ ਇਕ ਝਗੜਾ ਹੋਇਆ ਜਦੋਂ ਵਸੂਮਤੀ ਨੇ ਇਨਕਾਰ ਕੀਤਾ ਉਹਦੇ ਨਾਲ ਜਾਣ ਲਈ।" ਉਹ ਕਿਉਂ ਹੈ? ਓਹ! ਠੀਕ ਹੈ। ਇਕ ਔਰਤ ਚਾਹੁੰਦੀ ਸੀ ਖਰੀਦਣਾ ਇਸ ਰਾਜ਼ ਕੁਮਾਰੀ ਨੂੰ, ਪਰ ਇਹ ਰਾਜ਼ ਕੁਮਾਰੀ ਸਹਿਮਤ ਨਹੀਂ ਹੋਈ ਉਹਦੇ ਨਾਲ ਜਾਣ ਲਈ, ਕਿਉਂਕਿ ਉਹ ਇਕ ਕੰਚਨੀ ਹੈ। ਹੋ ਸਕਦਾ ਇਕ ਕੰਚਨੀ, ਹੋ ਸਕਦਾ ਉਹ ਜਾ ਕੇ ਅਤੇ ਉਹਨੂੰ ਵੇਚੇਗੀ ਆਦਮੀਆਂ ਨੂੰ "ਗੁਲਾਬੀ ਮਹਲ" ਵਿਚ," ਕੁਝ ਚੀਜ਼ ਉਸ ਤਰਾਂ। ਸੋ, ਹੋ ਸਕਦਾ ਉਹ ਜਾਣਦੀ ਸੀ ਉਹਦੇ ਬਾਰੇ, ਉਹਨੇ ਇੰਨਕਾਰ ਕੀਤਾ ਜਾਣ ਲਈ ਇਸ ਬੋਲੀ ਦੇਣ ਵਾਲੇ ਨਾਲ, ਭਾਵੇਂ ਉਹਨੇ ਦਿਤੀ ਸੀ ਸਭ ਤੋਂ ਵਡੀ ਕੀਮਤ ਉਸ ਸਮੇਂ। ਸੋ, ਉਹ ਨਹੀਂ ਸੀ ਚਾਹੁੰਦੀ ਜਾਣਾ ਉਹਦੇ ਨਾਲ; ਸਿਧਾ ਹੀ ਇਨਕਾਰ ਕਰ ਦਿਤਾ। ਅਤੇ ਕਿਉਂਕਿ ਇਸ ਸੰਘਰਸ਼ ਕਰਕੇ, ਸਮਾਂ ਬੀਤ ਗਿਆ ਅਤੇ ਅਚਾਨਕ, "ਉਸੇ ਪਲ, ਇਕ ਅਮੀਰ ਸੌਦਾਗਰ ਕਾਉਸ਼ਾਮਬੀ ਤੋਂ ਉਥੇ ਪਹੁੰਚ ਗਿਆ। ਦੇਖ ਕੇ ਹਲਚਲ, ਉਹਨੇ ਪੁਛਿਆ, 'ਕੀ ਹੋ ਰਿਹਾ ਹੈ ਇਥੇ?' ਕਿਸੇ ਨੇ ਭੀੜ ਵਿਚੋਂ ਕਿਹਾ, 'ਅਜ਼ ਇਕ ਗੁਲਾਮ ਕੁੜੀ, ਚੁਕ ਕੇ ਲਿਜਾਈ ਗਈ ਚੰਪਾ ਤੋਂ, ਉਹਦੀ ਵਿਕਰੀ ਹੋਈ ਇਕ ਸੌ ਹਜ਼ਾਰ ਸੋਨੇ ਦੇ ਟੁਕੜਿਆਂ ਲਈ।'" ਉਹ ਬਹੁਤ ਹੀ ਵਡੀ ਕੀਮਤ ਹੈ। "'ਉਹ ਲਗਦੀ ਹੈ ਜਿਵੇਂ ਇਕ ਦੈਵੀ ਸੁੰਦਰੀ। ਇਕ ਕੰਚਨੀ ਨੇ ਉਹਨੂੰ ਖਰੀਦ ਲਿਆ, ਪਰ ਉਹ ਇੰਨਕਾਰ ਕਰਦੀ ਹੈ ਜਾਣ ਲਈ ਨਵੇਂ ਮਾਲਕ ਨਾਲ। ਉਹ ਲਗਦੀ ਹੈ ਇਕ ਉਚੇ ਘਰਾਣੇ ਤੋਂ ਅਤੇ ਇਕ ਪਵਿਤਰ ਕੁੜੀ।'"
ਤੁਹਾਨੂੰ ਸਚੋ ਸਚ ਦਸਦੀ ਹਾਂ, ਮੈਂ ਕੁਝ ਚੀਜ਼ ਨਹੀਂ ਖਾਧੀ, ਕਲ ਤੋਂ। ਮੈਂ ਸੁਤੀ ਨਹੀਂ ਅਤੇ ਮੈਂ ਕਾਫੀ ਨਹੀਂ ਪੀਤੀ ਜਾਂ ਚਾਹ ਜਾਂ ਕੁਝ ਚੀਜ਼ ਨਹੀਂ। ਮੈਂ ਹੈਰਾਨ ਹਾਂ ਕਿਵੇਂ ਮੈਂ ਇਥੇ ਬੈਠ ਸਕਦੀ ਹਾਂ ਅਤੇ ਗਲ ਕਰ ਸਕਦੀ ਹਾਂ ਇਸ ਤਰਾਂ। ਮੈਂ ਹੈਰਾਨ ਹਾਂ। ਅਤੇ ਇਹ ਅਕਸਰ ਹੁੰਦਾ ਹੈ; ਇਹ ਪਹਿਲੀ ਵਾਰ ਨਹੀਂ। ਸ਼ਿਕਵਾ ਨਾ ਕਰਨਾ। ਕਲਬ ਨਾਲ ਜੁੜੋ। ਮੇਰੇ ਸੰਸਾਰ ਨਾਲ ਜੁੜੋ। ਉਹ ਬਹੁਤਾ ਨਹੀਂ ਸੁਤੀ, ਹੋ ਸਕਦਾ ਦੋ, ਤਿੰਨ ਰਾਤਾਂ ਨਹੀਂ ਸੁਤੀ। ਕਿਉਂਕਿ ਤੁਹਾਡੇ ਸਫਰ ਕਰਨ ਤੋਂ ਪਹਿਲਾਂ, ਤੁਹਾਨੂੰ ਯਾਦ ਕਰਨਾ ਪੈਂਦਾ ਪਾਸਪੋਰਟ ਠੀਕ ਹੈ ਜਾਂ ਨਹੀਂ, ਧੰਨ ਠੀਕ ਹੈ, ਘਰ ਠੀਕ ਠਾਕ ਹੈ, ਬਚੇ ਠੀਕ ਹਨ, ਪਤੀ ਸੌਂ ਗਿਆ ਹੈ ਪਹਿਲੇ ਹੀ ਜਾਂ ਨਹੀਂ, ਅਤੇ ਬਾਹਰ ਖਿਸਕਣਾ। ਸਭ ਚੀਜ਼ ਦਾ ਪ੍ਰਬੰਧ ਕਰਨਾ ਪੈਂਦਾ। ਭੋਜ਼ਨ ਮਾਈਕਰੋਵੇਫ ਵਿਚ ਰਖਣਾ, ਜਾਂ ਜੋ ਵੀ। ਕੁਤਿਆਂ ਨੂੰ ਖੁਆਉਣਾ ਤਿੰਨ, ਚਾਰ ਦਿਨਾਂ ਲਈ ਪਹਿਲੇ ਹੀ, ਤੁਹਾਡੇ ਜਾਣ ਤੋਂ ਪਹਿਲਾਂ, ਆਦਿ। ਇਹ ਬਹੁਤ ਸਾਰਾ ਕੰਮ ਹੈ। ਇਥੋਂ ਤਕ ਮੈਂ, ਆਪਣੀ ਜਗਾ ਤੋਂ ਇਥੇ, ਅਧਾ ਘੰਟਾ ਹੀ ਹੈ ਕੇਵਲ, ਮੈਂਨੂੰ ਆਮ ਤੌਰ ਤੇ ਇਕ ਰਾਤ ਪਹਿਲਾਂ ਪਲੈਂਨ ਕਰਨਾ ਜ਼ਰੂਰੀ ਹੈ। ਆਪਣਾ ਮੇਕ-ਅਪ ਕਿਥੇ ਰਖਣਾ, ਅਤੇ ਕੀ। ਅਜ਼ ਮੈਂ ਨਹੀਂ ਕਰ ਸਕੀ। ਮੈਂ ਬਸ ਸਭ ਚੀਜ਼ ਸੁਟੀ ਇਕ ਵਡੇ ਸੁਪਰਮਾਰਕੀਟ ਥੈਲੇ ਵਿਚ, ਇਸ ਤਰਾਂ, ਵਡਾ। ਵਡਾ ਕਿ ਤੁਸੀਂ ਇਥੋਂ ਤਕ ਮੈਨੂੰ ਵੀ ਵਿਚ ਪਾ ਸਕਦੇ ਹੋ ਇਹਦੇ ਅੰਦਰ ਕਿਉਂਕਿ ਮੈਂ ਨਹੀਂ ਲਭ ਸਕੀ ਇਕ ਵਧੇਰੇ ਛੋਟਾ। ਨਾਲੇ, ਇਹ ਵਡਾ ਹੈ, ਇਹ ਚੰਗਾ ਹੈ ਸੋ ਮੈਂ ਜ਼ਲਦੀ ਨਾਲ ਸੁਟ ਸਕਦੀ। ਮੈਨੂੰ ਨਹੀਂ ਖੋਲਣ ਦੀ ਲੋੜ ਇਹ, ਉਹ ਖੋਲਣ ਦੀ, ਜਾਂ ਨਪੀੜਨਾ ਇਥੇ, ਨਪੀੜਨਾ ਉਥੇ। ਮੈਂ ਬਸ ਸਭ ਚੀਜ਼ ਵਿਚ ਸੁਟੀ ਅਤੇ ਬਸ ਗਈ, ਬਸ ਉਸ ਤਰਾਂ। ਇਥੋਂ ਤਕ ਸੋਚ ਵੀ ਨਹੀਂ ਸਕੀ। ਬਹੁਤੀਆਂ ਚੀਜ਼ਾਂ ਬਾਰੇ ਮੈਨੂੰ ਸੋਚਣਾ ਪੈਂਦਾ ਹੈ, ਹਰ ਇਕ ਹੋਰ ਦੇ ਲਈ, ਅਤੇ ਉਨਾਂ ਦੇ ਮੂਡ ਨੂੰ ਸਹਿਣਾ ਜਾਂ ਉਨਾਂ ਦੇ... ਸਭ ਕਿਸਮ ਦੀਆਂ ਚੀਜ਼ਾਂ; ਦਰੁਸਤ ਕਰਨਾ ਸ਼ੋਆਂ ਨੂੰ, ਕਲਿਪਾਂ, ਦੇਖਣਾ ਅਤੇ ਲਿਖਣਾ - ਲਿਖਣਾ ਵੀ, ਮੈਨੂੰ ਲਿਖਣਾ ਵੀ ਪੈਂਦਾ। ਮੈਂ ਵੀ ਲਿਖਦੀ ਹਾਂ ਕੁਝ ਚੀਜ਼ ਸੁਪਰੀਮ ਮਾਸਟਰ ਟੀਵੀ ਲਈ, ਕੇਵਲ ਬਸ ਦਰੁਸਤ ਹੀ ਨਹੀਂ ਕਰਦੀ ਪਰ ਲਿਖਦੀ। ਦਰੁਸਟ ਕਰਨਾ ਲਿਖਤ ਨੂੰ ਪਹਿਲੇ ਹੀ, ਪਰ ਨਾਲੇ ਲਿਖਣਾ ਵੀ। ਅਨੇਕ ਹੀ ਚੀਜ਼ਾਂ ਮੈਂ ਵੀ ਲਿਖਦੀ ਹਾਂ, ਮੈਂ ਲਿਖੀਆਂ। ਆਹ, ਉਹ ਬਿਹਤਰ ਹੈ। ਰਬਾ! ਕਿਉਂ ਨਹੀਂ ਅਸੀਂ ਇਹ ਪਹਿਲੇ ਕੀਤਾ? ਇਹ ਰੌਲਾ। ਓਹ! ਕੀ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ? (ਹਾਂਜੀ।) ਸਤਿਗੁਰੂ ਨੂੰ ਸਭ ਚੀਜ਼ ਕਰਨੀ ਪੈਂਦੀ, ਸਤਿਗੁਰੂ ਜਾਣਦੇ ਸਭ ਚੀਜ਼, ਸਤਿਗੁਰੂ ਕਰ ਸਕਦੇ ਸਭ ਚੀਜ਼, ਸਤਿਗੁਰੂ ਕਰਦੇ ਸਭ ਚੀਜ਼। ਸਤਿਗੁਰੂ, ਸਤਿਗੁਰੂ, ਸਤਿਗੁਰੂ, ਸਤਿਗੁਰੂ... ਕੀ ਮੈਂ ਤੁਹਾਡੇ ਲਈ ਖਾ ਸਕਦੀ ਹਾਂ? ਨਹੀਂ। ਤੁਸੀਂ ਇਹ ਲਵੋ ਅਤੇ ਇਹ ਖਾਵੋ ਆਪ।
ਸੋ, ਜਾਵੋ ਪਿਛੇ ਇਥੇ। ਸੋ, ਉਹਨਾਂ ਨੇ ਉਹਦੀ ਦਿਖ ਤੋਂ ਪਰਖ ਲਿਆ, ਉਹਦੇ ਵਿਹਾਰ, ਉਹਦੇ ਆਚਾਰ ਤੋਂ, ਉਹ ਸੋਚਦੇ ਸੀ ਉਹ ਕੁਝ ਕਿਸਮ ਦੇ ਉਚੇ ਘਰਾਣੇ ਤੋਂ ਸੀ, ਉਚੀ ਸਮਾਜ਼ ਤੋਂ। ਉਨਾਂ ਨੇ ਸ਼ਾਇਦ ਨਾਂ ਸੋਚਿਆ ਹੋਵੇ ਉਹ ਇਕ ਰਾਜ਼ ਕੁਮਾਰੀ ਹੈ, ਪਰ ਉਚੇ ਘਰਾਣੇ ਦੀ, ਅਤੇ ਇਤਨੀ ਖੂਬਸੂਰਤ ਵੀ ਅਤੇ ਪਵਿਤਰ। ਇਸੇ ਕਰਕੇ ਉਹ ਨਹੀਂ ਸੀ ਚਾਹੁੰਦੀ ਜਾਣਾ ਇਸ ਕੋਠੇ ਦੀ ਮਾਮਾ-ਸਾਨ ਨਾਲ। ਕੰਚਨੀ ਇਕ ਚੰਗਾ ਨਾਮ ਹੈ, ਚੰਗਾ ਰੁਤਬਾ ਉਹਦੇ ਲਈ, ਪਰ ਮੇਰੇ ਖਿਆਲ ਇਹ ਇਕ ਮਾਮਾ-ਸਾਨ ਹੈ, ਖਰੀਦਦੀ ਸੋਹਣੀਆਂ ਕੁੜੀਆਂ, ਵਾਪਸ ਆਉਂਦੀ ਅਤੇ ਵਪਾਰ ਕਰਦੀ। ਸੋ, ਉਹ ਇਹ ਜਾਣਦੀ ਸੀ, ਉਹ ਨਹੀਂ ਸੀ ਚਾਹੁੰਦੀ ਜਾਣਾ ਉਹਦੇ ਨਾਲ, ਸੋ ਉਹਨੇ ਇਕ ਹਲਚਲ ਕੀਤਾ ਉਥੇ, ਅਤੇ ਉਹਨੇ ਇਨਕਾਰ ਕਰ ਦਿਤਾ ਅਤੇ ਵਿਆਕਤੀ ਉਹਨੂੰ ਘਸੀਟਦਾ ਸੀ ਅਗੇ ਅਤੇ ਪਿਛੇ। ਸੋ, "ਤੁਰੰਤ ਹੀ ਸੌਦਾਗਰ ਨੇ ਇਹ ਕਹਾਣੀ ਸੁਣੀ, ਉਹਨੇ ਮਾਰਕੀਟ ਵਿਚ ਪ੍ਰਵੇਸ਼ ਕੀਤਾ। ਉਹਨੇ ਰਾਜ਼ ਕੁਮਾਰੀ ਵਲ ਦੇਖਿਆ ਅਤੇ ਉਹ ਤੁਰੰਤ ਹੀ ਸਥਿਤੀ ਦਾ ਸਿਟਾ ਕਢਣ ਲਗ ਪਿਆ। ਉਹਨੇ ਆਪਣੇ ਆਪ ਵਿਚ ਸੋਚਿਆ, 'ਨਹੀਂ, ਇਹ ਇਕ ਗੁਲਾਮ ਕੁੜੀ ਨਹੀਂ ਹੋ ਸਕਦੀ। ਉਹ ਇਕ ਦੈਵੀ ਵਿਆਕਤੀ ਹੈ। ਓ ਰਬਾ! ਕਿਤਨੀਆਂ ਬੁਰੀਆਂ ਸਥਿਤੀਆਂ ਬਣ ਗਈਆਂ ਹਨ! ਅਜਿਹਾ ਇਕ ਨਿਰਦਈ ਕਸ਼ਟ ਅਜਿਹੀ ਇਕ ਕੋਮਲ ਅਤੇ ਸਭਿਅ ਕੁੜੀ ਪ੍ਰਤੀ। ਇਕ ਸੋਹਣੀ ਕੁੜੀ ਅਜਿਹੀ ਇਕ ਬਦਕਿਸਮਤ ਕੜਿਕੀ ਵਿਚ।' ਸੋ, ਵਪਾਰੀ ਛੂਹਿਆ ਗਿਆ। ਉਹ ਗਿਆ ਵਸੂਮਤੀ ਕੋਲ ਅਤੇ ਕਿਹਾ, 'ਬਚੀ।'" ਬਚੀ, ਉਹਨੇ ਆਖਿਆ "ਬਚੀ।" ਨਾਂ ਕਿ "ਖੂਬਸੂਰਤ ਕੁੜੀ" ਜਾਂ ਚੀਜ਼ਾਂ ਉਸ ਤਰਾਂ, ਫਲਰਟ ਨਹੀਂ ਕੀਤਾ, ਕੁਝ ਨਹੀਂ। ਪਿਤਾ ਵਾਂਗ। ਉਹਨੇ ਕਿਹਾ, "'ਬਚੀ, ਮੈਂ ਸੌਦਾਗਰ ਹਾਂ ਧੰਨਾਵਾ। ਮੈਂ ਇਕ ਅਨੁਯਾਈ ਹਾਂ ਨਿਰਗ੍ਰੰਥ ਸ਼ਰਾਮਨਸ ਦਾ ਅਤੇ ਰਹਿੰਦਾ ਹਾਂ ਇਸ ਸ਼ਹਿਰ ਵਿਚ। ਦੇਖ ਕੇ ਤੁਹਾਡੀਆਂ ਤਕਲੀਫਾਂ ਮੈਂ ਬਹੁਤ ਨਿਰਾਸ਼ਾ ਮਹਿਸੂਸ ਕਰਦਾ ਹਾਂ। ਜੇਕਰ ਤੁਸੀਂ ਨਹੀਂ ਚਾਹੁੰਦੇ ਜਾਣਾ ਕੰਚਨੀ ਨਾਲ, ਮੈਂ ਨਹੀਂ ਇਜ਼ਾਜ਼ਤ ਦੇਵਾਂਗਾ ਇਹ ਵਾਪਰਨ ਲਈ। ਮੈਂ ਤੁਹਾਨੂੰ ਖਰੀਦਾਂਗਾ ਅਦਾ ਕਰਨ ਨਾਲ ਇਕ ਸੌ ਹਜ਼ਾਰ ਸੋਨੇ ਦੇ ਟੁਕੜੇ।'" ਓਹ, ਹੁਣ ਉਹਨੇ ਵੀ ਅਦਾ ਕੀਤੇ ਇਕ ਸੌ ਹਜ਼ਾਰ ਸੋਨੇ ਦੇ ਟੁਕੜੇ। "'ਕੀ ਤੁਸੀਂ ਮੇਰੇ ਨਾਲ ਆਵੋਂਗੇ? ਕੀ ਤੁਸੀਂ ਮੇਰੇ ਨਾਲ ਰਹਿਣਾ ਚਾਹੁੰਦੇ ਹੋ ਮੇਰੀ ਧੀ ਵਜੋਂ?''' ਬਹੁਤ ਰਹਿਮਦਿਲ। ਉਹ ਅਨੁਸਰਨ ਕਰਦਾ ਸੀ ਮਾਲਕ ਮਹਾਂਵੀਰ ਦਾ। ਇਸੇ ਕਰਕੇ, ਤੁਸੀਂ ਦੇਖਿਆ? ਇਕ ਅਭਿਆਸੀ ਦੇ ਕੋਲ ਥੋੜਾ ਜਿਹਾ ਫਰਕ ਹੈ ਹੋਰਨਾਂ ਲੋਕਾਂ ਤੋ।