ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਜਦੋਂ ਕਿਸੇ ਵਿਆਕਤੀ ਰਾਹੀਂ, ਜਿਹੜਾ ਦਾਅਵਾ ਕਰਦਾ ਹੈ ਕਿ ਉਹ ਤੁਹਾਨੂੰ ਦੀਖਿਆ (ਬਪਤਿਸਮਾ) ਦੇ ਸਕਦਾ ਹੈ, ਸਾਨੂੰ ਦੀਖਿਆ (ਬਪਤਿਸਮਾ) ਦਿਤੀ ਜਾਂਦੀ ਹੈ, ਉਹਦੇ ਲਈ ਤੁਹਾਨੂੰ ਘਟੋ ਘਟ ਕੁਝ ਅੰਦਰੂਨੀ ਸਵਰਗੀ ਰੋਸ਼ਨੀ ਦੇਣੀ ਵੀ ਜ਼ਰੂਰੀ ਹੈ। ਇਹ ਉਵੇਂ ਹੈ ਜਿਵੇਂ ਇਹ ਘੁਗੀ ਜਿਹੜੀ ਸਵਰਗ ਤੋਂ ਆਉਂਦੀ ਹੈ। ਜਾਂ (ਅੰਦਰੂਨੀ ਸਵਰਗੀ) ਰੋਸ਼ਨੀ, ਜਿਵੇਂ ਇਕ ਵਡੀ ਲਾਟ ਦੀ ਤਰਾਂ ਜਿਸ ਦਾ ਅੰਜੀਲ ਵਿਚ ਜ਼ਿਕਰ ਕੀਤਾ ਗਿਆ ਹੈ। ਜਾਂ ਤੁਸੀਂ ਪ੍ਰਮਾਤਮਾ ਦੀ ਬਦਲਾਂ ਦੀ ਗਰਜ਼ ਵਰਗੀ (ਅੰਦਰੂਨੀ ਸਵਰਗੀ) ਆਵਾਜ਼ ਸੁਣ ਸਕਦੇ ਹੋ, ਪ੍ਰਮਾਤਮਾ ਦੀ ਗਰਜਦੀ ਆਵਾਜ਼। ਜਾਂ ਕਈ ਪਾਣੀਆਂ ਦੀ ਆਵਾਜ਼। ਫਿਰ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਦੀਖਿਆ (ਬਪਤਿਸਮਾ) ਦਿਤੀ ਗਈ ਹੈ।