ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਇਕ ਜਗਤ-ਪ੍ਰਸਿਧ ਰੂਹਾਨੀ ਅਧਿਆਪਕ, ਮਾਨਵ ਹਿਤੈਸ਼ੀ ਅਤੇ ਕਲਾਕਾਰ ਹਨ । ਉਨਾਂ ਨੂੰ ਸੰਸਾਰ ਭਰ ਵਿਚ ਕੁਆਨ ਯਿੰਨ ਵਿਧੀ ਦੇ ਅਭਿਆਸ ਉਤੇ ਭਾਸ਼ਣ ਦੇਣ ਲਈ ਦਾਅਵਤ ਦਿਤੀ ਗਈ । ਅਸੀਂ ਹੁਣ ਤੁਹਾਨੂੰ ਦੇਖਣ ਲਈ ਦਾਅਵਤ ਦਿੰਦੇ ਹਾਂ "ਪਿਆਰ ਦੇ ਮਾਰਗ ਉਤੇ ਚਲੋ," ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਇਕ ਜਾਣ-ਪਛਾਣ।"ਅਸੀਂ ਸਾਰੇ ਪਾਸੇ ਲਭਦੇ ਰਹਾਂਗੇ ਥੋੜੇ ਜਿਹੇ ਪਿਆਰ ਲਈ, ਥੋੜੇ ਜਿਹਾ ਪਿਆਰ ਲਈ! ਸਾਰੇ ਜੀਵਾਂ ਨਾਲ ਸਾਂਝਾ ਕਰਨ ਲਈ ਕਾਇਨਾਤ ਦੇ ਸਾਰੇ ਕੋਨਿਆਂ ਵਿਚ!" - ਪਰਮ ਸਤਿਗੁਰੂ ਚਿੰਗ ਹਾਈ ਜੀਪਰਮ ਸਤਿਗੁਰੂ ਚਿੰਗ ਹਾਈ ਜੀ ਜਿਵੇਂ ਉਨਾਂ ਨੂੰ ਪਿਆਰ-ਸਤਿਕਾਰ ਨਾਲ ਜਾਣਿਆ ਜਾਂਦਾ ਹੈ, ਇਕ ਸੰਦੇਸ਼ ਜਿਉਂਦੇ ਹਨ ਜੋ ਪਿਆਰ ਦੇ ਮਾਰਗ ਉਤੇ ਚਲਦਾ ਹੈ । ਇਕ ਪ੍ਰਸਿਧ ਮਾਨਵ ਹਿਤੈਸ਼ੀ, ਕਲਾਕਾਰ ਅਤੇ ਰੂਹਾਨੀ ਦੂਰਦਰਸ਼ੀ, ਉਨਾਂ ਦਾ ਪਿਆਰ ਅਤੇ ਸਹਾਇਤਾ ਸਭ ਸਭਿਆਚਾਰਾਂ ਅਤੇ ਜਾਤ-ਪਾਤ ਦੀਆਂ ਸਰਹਦਾਂ ਤੋਂ ਪਰੇ ਦੁਨੀਆਂ ਭਰ ਦੇ ਲੋਕਾਂ ਤਕ ਫੈਲਿਆ ਹੈ: ਲੋੜਵੰਦ ਅਤੇ ਨਿਆਸਰੇ ਲੋਕ, ਮੈਡੀਕਲ ਖੋਜ਼ ਦੀਆਂ ਸੰਸਥਾਵਾਂ, ਯੁਧ ਦੇ ਪੀੜਤ, ਬੇਸਹਾਰੇ, ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਪੀੜਤ, ਸ਼ਰਨਾਰਥੀ, ਅਤੇ ਕੁਦਰਤੀ ਆਫਤਾਂ ਦੇ ਸ਼ਿਕਾਰ, ਆਦਿ...ਅਸੀਂ ਦਿਆਲਤਾ ਦੇ ਅਣਗਿਣਤ ਰੀਮਾਇੰਡਰਾਂ ਨੂੰ ਦੇਖਦੇ ਹਾਂ - ਇਸ ਰਹਿਮਦਿਲ ਔਰਤ ਦੀ ਵਿਲਖਣਤਾ ਅਤੇ ਅੰਤਰਰਾਸ਼ਟਰੀ ਫਾਉਂਡੇਸ਼ਨ ਜੋ ਉਨਾਂ ਦੇ ਸਨੇਹੀ ਉਦਾਹਰਨ ਵਿਚੋਂ ਵਿਕਸਿਤ ਹੋਇਆ ਹੈ । "ਜੋ ਵੀ ਅਸੀਂ ਸਾਂਝਾ ਕਰ ਕਰਦੇ ਹਾਂ, ਸਾਂਝਾ ਕਰਨ ਨਾਲ ਸ਼ੁਰੂ ਕਰੋ । ਅਤੇ ਫਿਰ, ਅਸੀਂ ਆਪਣੇ ਆਪ ਵਿਚ ਇਕ ਸੂਖਮ ਬਦਲਾਵ ਮਹਿਸੂਸ ਕਰਾਂਗੇ; ਸਾਡੀ ਚੇਤਨਾ ਵਿਚ ਵਧੇਰੇ ਪਿਆਰ ਡੁਲੇਗਾ, ਅਤੇ ਅਸੀਂ ਕੁਝ ਚੀਜ਼ ਦੇ ਜਾਣੂ ਹੋ ਜਾਵਾਂਗੇ। ਅਤੇ ਉਹ ਇਕ ਸ਼ੁਰੂਆਤ ਹੈ। ਅਸੀਂ ਵਿਕਸਤ ਹੋਣਾ ਸਿਖਣ ਲਈ ਇਥੇ ਮੌਜ਼ੂਦ ਹਾਂ ਨਾਲੇ ਆਪਣੀ ਸ਼ਕਤੀ, ਸਾਡੀ ਪਿਆਰ ਅਤੇ ਰਚਨਾਤਮਕਤਾ ਦੀ ਅਸੀਮ ਸ਼ਕਤੀ ਵਰਤੋਂ ਕਰਨ ਲਈ ਸਿਖਣ ਲਈ, ਤਾਂਕਿ ਇਕ ਬਿਹਤਰ ਸੰਸਾਰ ਬਣਾ ਸਕੀਏ ਜਿਥੇ ਕਿਤੇ ਵੀ ਅਸੀਂ ਪੁਨਰ ਜਨਮ ਲੈਂਦੇ ਹਾਂ।"ਕੇਵਲ ਮਨੁਖੀ ਜੀਵ ਉਨਾਂ ਦੀ ਰਹਮਤਾ ਦੇ ਲਾਭਪਾਤਰੀ ਹੀ ਨਹੀਂ ਹਨ, ਵਖ-ਵਖ ਨਸਲਾਂ ਦੇ ਜਾਨਵਰ-ਲੋਕ ਵੀ ਉਨਾਂ ਦੀ ਅਸੀਮ ਉਦਾਰਤਾ ਦੇ ਪ੍ਰਾਪਤਕਾਰ ਹਨ । "ਇਹ ਕਾਰਨਾਂ ਵਿਚੋਂ ਇਕ ਹੈ ਜਿਸ ਕਰਕੇ ਸਾਨੂੰ ਵੀਗਨ ਬਣਨਾ ਚਾਹੀਦਾ ਹੈ। ਸਾਰੇ ਜੀਵਾਂ ਲਈ ਪਿਆਰ। ਪਿਆਰ ਫੈਲ਼ਾਉਣਾ।"ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਦਾ ਜਨਮ ਮਧ ਔ ਲੈਕ (ਵੀਐਤਨਾਮ) ਵਿਚ ਹੋਇਆ ਸੀ । ਆਪਣੇ ਮੁਢਲੇ ਸਾਲਾਂ ਵਿਚ, ਉਹ ਅਕਸਰ ਹਸਪਤਾਲ ਦੇ ਮਰੀਜ਼ਾਂ ਦੀ, ਲੋੜਵੰਦਾ ਦੀ ਨਾਲੇ ਜ਼ਖਮੀ ਜਾਨਵਰ-ਲੋਕਾਂ ਦੀ ਮਦਦ ਕਰਦੇ ਹੁੰਦੇ ਸਨ ਜਿਸ ਕਿਸੇ ਤਰਾਂ ਉਹ ਕਰ ਸਕਦੇ ਸੀ। ਇਕ ਜਵਾਨ ਬਾਲਗ ਵਜੋਂ, ਉਹ ਯੂਰਪ ਨੂੰ ਪੜਾਈ ਕਰਨ ਲਈ ਚਲੇ ਗਏ ਅਤੇ ਉਥੇ ਰੈਡ ਕਰਾਸ ਲਈ ਇਕ ਅਨੁਵਾਦਕ ਵਜੋਂ ਕੰਮ ਕਰਨਾ ਜ਼ਾਰੀ ਰਖਿਆ । ਉਨਾਂ ਨੂੰ ਜ਼ਲਦੀ ਹੀ ਪਤਾ ਲਗ ਗਿਆ ਕਿ ਦੁਖ ਅਤੇ ਪੀੜਾ ਵਿਸ਼ਵ ਦੇ ਸਾਰੇ ਕੋਨਿਆਂ ਵਿਚ ਮੌਜ਼ੂਦ ਹੈ, ਅਤੇ ਇਸ ਦੇ ਇਲਾਜ਼ ਲਈ ਉਨਾਂ ਦੀ ਖੋਜ਼ ਉਨਾਂ ਦੀ ਜਿੰਦਗੀ ਵਿਚ ਸਭ ਤੋਂ ਪ੍ਰਮੁਖ ਟੀਚਾ ਬਣ ਗਿਆ । ਉਸ ਸਮੇਂ ਉਹ ਇਕ ਜਰਮਨ ਡਾਕਟਰ ਨਾਲ ਸ਼ਾਦੀ ਸ਼ੁਦਾ ਖੁਸ਼ ਸਨ, ਅਤੇ ਭਾਵੇਂ ਇਹ ਉਨਾਂ ਦੋਨਾਂ ਲਈ ਇਕ ਬਹੁਤ ਹੀ ਮੁਸ਼ਕਲ ਫੈਂਸਲਾ ਸੀ, ਉਨਾਂ ਦੇ ਪਤੀ ਅਲਗ ਹੋਣ ਲਈ ਸਹਿਮਤ ਹੋ ਗਏ। ਉਹਨਾਂ ਨੇ ਫਿਰ ਰੂਹਾਨੀ ਸਮਝ, ਗਿਆਨ ਲਈ ਖੋਜ਼ ਸ਼ੁਰੂ ਕੀਤੀ ਜੋ ਇਕ ਦੋ-ਸਾਲਾਂ ਤੋਂ ਵਧ ਦੀ ਯਾਤਰਾ ਬਣ ਗਈ। ਅੰਤ ਵਿਚ, ਭਾਰਤ ਵਿਚ, ਹੀਮਾਲਿਆ ਦੀਆਂ ਸਭ ਤੋਂ ਗਹਿਰੀਆਂ ਪਹਾੜੀਆਂ ਵਿਚ, ਉਨਾਂ ਨੇ ਇਕ ਗਿਆਨਵਾਨ ਸਤਿਗੁਰੂ ਲਭ ਲਿਆ ਜਿਨਾਂ ਨੇ ਉਨਾਂ ਨੂੰ ਕੁਆਨ ਯਿੰਨ ਵਿਧੀ ਪ੍ਰਦਾਨ ਕੀਤੀ, ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ ਉਤੇ ਇਕ ਮੈਡੀਟੇਸ਼ਨ, ਸਾਧਨਾ ਅਭਿਆਸ ਦੀ ਵਿਧੀ। ਇਕ ਅਭਿਆਸ ਦੀ ਅਵਧੀ ਤੋਂ ਬਾਅਦ, ਉਹ ਪੂਰਨ ਤੌਰ ਤੇ ਗਿਆਨਵਾਨ ਬਣ ਗਏ।ਉਨਾਂ ਦੇ ਹੀਮਾਲਿਆ ਤੋਂ ਵਾਪਸ ਆਉਣ ਤੋਂ ਬਾਦ ਜ਼ਲਦੀ ਹੀ ਸੰਜ਼ੀਦਾ ਫਰਮਾਇਸ਼ ਉਨਾਂ ਵਲੋਂ ਜੋ ਉਨਾਂ ਦੇ ਆਸ ਪਾਸ ਸਨ, ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਕੁਆਨ ਯਿੰਨ ਵਿਧੀ ਹੋਰਨਾਂ ਨਾਲ ਸਾਂਝੀ ਕੀਤੀ, ਉਨਾਂ ਨੂੰ ਆਪਣੀ ਆਵਦੀ ਮਹਾਨਤਾ ਨੂੰ ਲਭਣ ਲਈ ਅੰਦਰ ਦੇਖਣ ਲਈ ਹਲਾਸ਼ੇਰੀ ਦਿੰਦੇ ਹੋਏ। ਕੁਆਨ ਯਿੰਨ ਵਿਧੀ ਦੇ ਅਭਿਆਸ ਰਾਹੀਂ, ਉਨਾਂ ਨੇ ਵੀ ਵਧੇਰੇ ਸੰਤੁਸ਼ਟੀ, ਖੁਸ਼ੀ, ਅਤੇ ਸ਼ਾਂਤੀ ਹਾਸਲ ਕਰ ਲਈ। ਥੋੜੇ ਸਮੇਂ ਬਾਅਦ, ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਸਯੁੰਕਤ ਰਾਜ਼ ਅਮਰੀਕਾ ਤੋਂ, ਆਦਿ... "ਮੇਂ ਦੇਖਿਆ ਕਿ ਮੈਂ ਹਰ ਥਾਂ ਸੀ ਅਤੇ ਹਰ ਇਕ ਜੀਵ ਵਿਚ।" ਯੂਰਪ, "ਪ੍ਰਮਾਤਮਾ ਨੂੰ ਦੇਖਣਾ ਬਹੁਤ, ਬਹੁਤ ਸੌਖਾ ਹੈ..." ਏਸ਼ੀਆ, "ਸਾਰੇ ਧਰਮ ਤੁਹਾਨੂੰ ਦਸਦੇ ਹਨ, "ਇਥੇ ਇਕ ਚੰਗੇ ਵਿਆਕਤੀ ਬਣੋ ਅਤੇ ਸਵਰਗ ਲਭੋ ਜਦੋਂ ਤੁਸੀਂ ਕਰ ਸਕਦੇ ਹੋ।" ਔਸਟ੍ਰੇਲੀਆ, "ਅਸੀਂ ਪ੍ਰਮਾਤਮਾ ਦੇ ਪੁਤਰ ਅਤੇ ਧੀਆਂ ਹਾਂ। ਅਸੀਂ ਖੁਦ ਆਪ ਸੁਪਰੀਮ ਮਾਸਟਰ, ਪਰ ਸਤਿਗੁਰੂ ਹਾਂ।" ਅਫਰੀਕਾ "ਮੈਂ ਤੁਹਾਨੂੰ ਦਿਖਾਵਾਂਗੀ ਕਿਵੇਂ ਸਿਧੀ ਸਿਖਿਆ ਹਾਸਲ ਕਰਨੀ ਹੈ..." ਅਤੇ ਦਖਣੀ ਅਮਰੀਕਾ "ਹਦਾਇਤਾਂ ਦੀ ਪਾਲਨਾ ਕਰੋ ਅਤੇ ਇਕ ਵਧੇਰੇ ਵੀਗਨ ਜੀਵਨ ਜੀਣ ਦੀ ਕੋਸ਼ਿਸ਼ ਕਰੋ।" ਨਾਲੇ ਸਭ ਤੋਂ ਮਹਤਵ ਸੰਸਥਾਵਾਂ ਤੋਂ ਵੀ ਭਾਸ਼ਣ ਦੇਣ ਲਈ ਸਦੇ ਆਉਣੇ ਸ਼ੁਰੂ ਹੋ ਗਏ। "ਸ਼ਾਂਤੀ ਅਤੇ ਪਿਆਰ ਜਿਸ ਬਾਰੇ ਅਕਸਰ ਅਸੀਂ ਜਿਆਦਾਤਰ ਗਲ ਕਰਦੇ ਅਤੇ ਲਭਦੇ ਹਾਂ, ਸਾਡੇ ਆਪਣੇ ਅੰਦਰ ਹੀ ਹੈ।" "ਤੁਹਾਨੂੰ ਅੰਦਰ ਦੇਖਣਾ ਆਪਣੇ ਆਪਣਾ ਖਜ਼ਾਨਾ ਲਭਣਾ ਜ਼ਰੂਰੀ ਹੈ। ਅਤੇ ਅਸਲੀ, ਸਦਾ-ਰਹਿਣ ਵਾਲੀ ਖੁਸ਼ੀ ਲਭੋ।" "ਭਵਿਖ ਸਾਡੇ ਹਥਾਂ ਵਿਚ ਹੈ, ਸੋ ਤੁਸੀਂ ਇਸ ਨੂੰ ਖੂਬਸੂਰਤ ਬਣਾਉ ਜਾਂ ਤੁਸੀਂ ਇਹਨੂੰ ਬਦਤਰ ਬਣਾਉ, ਇਹ ਤੁਹਾਡੇ ਉਤੇ ਨਿਰਭਰ ਹੈ।"ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਅਨੇਕ ਹੀ ਪ੍ਰਤਿਭਾਵਾਂ ਪਾ ਲਈਆਂ ਜੋ ਉਹ ਅੰਦਰਲੀ ਅਤੇ ਬਾਹਰਲੀ ਸੁੰਦਰਤਾ ਪ੍ਰਗਟ ਕਰਦੇ ਹੋਏ ਆਪਣੀਆਂ ਕਲਾਤਮਕ ਚਿਤਰਕਾਰੀਆਂ ਅਤੇ ਰਚਨਾਵਾਂ, ਸੰਗੀਤ ਅਤੇ ਕਾਵਿ ਰਚਨਾ, ਅਤੇ ਖੂਬਸੂਰਤ ਗਹਿਣੇ ਅਤੇ ਕਪੜਿਆਂ ਦੇ ਡੀਜ਼ਾਇਨਾਂ ਰਾਹੀਂ ਦਰਸਾਉਂਦੇ ਹਨ । ਉਨਾਂ ਦੇ ਕਲਾ-ਸੰਬੰਧੀ ਰਚਨਾਵਾਂ ਤੋਂ ਧੰਨ ਨੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਮਾਨਵ ਹਿਤੈਸ਼ੀ ਕਾਰਜ਼ਾਂ ਲਈ ਫੰਡਿੰਗ ਦਾ ਇਕ ਸੁਤੰਤਰ ਸੋਮਾ ਸਿਰਜ਼ਣ ਲਈ ਸਮਰਥਾ ਦਿਤੀ, ਸਮਰਥਨ ਦਿੰਦਿਆਂ ਉਨਾਂ ਦੇ ਨੇਕ ਮਿਸ਼ਨ ਵਿਚ ਪ੍ਰਭੂ ਦੇ ਬਚਿਆਂ ਦੇ ਲੋੜੀਂਦੇ ਸਮਿਆਂ ਵਿਚ ਉਨਾਂ ਦੀ ਸਹਾਇਤਾ ਕਰਨ ਲਈ ।ਭਾਵੇਂ ਉਹ ਕਿਸੇ ਕਿਸਮ ਦੀ ਕੋਈ ਮਾਨਤਾ ਨਹੀਂ ਲਭਦੇ, ਪਰਮ ਸਤਿਗੁਰੂ ਚਿੰਗ ਹਾਈ ਜੀ ਨੂੰ ਅਨੇਕ ਹੀ ਅਵਸਰਾਂ ਉਤੇ ਸੰਸਾਰ ਭਰ ਵਿਚ ਸਰਕਾਰੀ ਅਧਿਕਾਰੀਆਂ ਅਤੇ ਪਰਾਇਵੇਟ ਸੰਸਥਾਵਾਂ ਦੁਆਰਾ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਹੈ। ਉਨਾਂ ਵਿਚ ਸ਼ਾਮਲ ਹਨ: ਵਿਸ਼ਵ ਸ਼ਾਂਤੀ ਪੁਰਸਕਾਰ, ਵਿਸ਼ਵ ਰੂਹਾਨੀ ਨੇਤਾ ਪੁਰਸਕਾਰ, ਮਾਨਵ ਅਧਿਕਾਰਾਂ ਦੇ ਪ੍ਰਚਾਰ ਲਈ ਪੁਰਸਕਾਰ, ਵਿਸ਼ਵ ਨਾਗਰਿਕ ਮਾਨਵ ਹਿਤੈਸ਼ੀ ਪੁਰਸਕਾਰ, ਮਾਨਵਤਾ ਪ੍ਰਤੀ ਸਿਰਮੌਰ ਸਮਾਜ਼ਕ ਸੇਵਾ ਪੁਰਸਕਾਰ, 2006 ਗੂਸੀ ਸ਼ਾਂਤੀ ਇਨਾਮ, ਲਾਸ ਐਜ਼ਲੀਸ ਸੰਗੀਤ ਹਫਤਾ ਸ਼ਲਾਘਾ ਦਾ ਸਰਟੀਫੀਕੇਟ, ਅਤੇ 2006, 27ਵੀਂ ਸਾਲਾਨਾ ਟੈਲੀ ਅਵਾਰਡਾਂ ਲਈ, ਪਹਿਲਾ ਸਥਾਨ ਸਿਲਵਰ । ਇਸ ਤੋਂ ਇਲਾਵਾ, ਸਯੁੰਕਤ ਰਾਜ਼ ਅਮਰੀਕਾ ਵਿਚ ਅਕਤੂਬਰ 25 ਅਤੇ ਫਰਵਰੀ 22 ਨੂੰ ਸੁਪਰੀਮ ਮਾਸਟਰ ਚਿੰਗ ਹਾਈ ਜੀ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ।"ਸੰਸਾਰ ਵਿਚ ਜਿਥੇ ਨਫਰਤ ਹੈ, ਉਹ ਪਿਆਰ ਵੀ ਲਿਆਉਂਦੀ ਹੈ। ਜਿਥੇ ਨਿਰਾਸ਼ਾ ਹੈ, ਉਹ ਉਮੀਦ ਲਿਆਉਂਦੀ ਹੈ। ਅਤੇ ਜਿਥੇ ਗਲਤਫਹਿਮੀ ਹੈ ਉਹ ਸਮਝ ਲਿਆਉਂਦੀ ਹੈ। ਉਹ ਇਕ ਮਹਾਨ ਵਿਆਕਤੀ ਵਜੋਂ ਚਾਨਣ ਮੁਨਾਰਾ ਹਨ, ਸਾਡੇ ਸਾਰਿਆਂ ਲਈ ਇਕ ਕ੍ਰਿਪਾਲਤਾ ਦੇ ਫਰਿਸ਼ਤੇ ।" "ਮੈਂ ਪਰਮ ਸਤਿਗੁਰੂ (ਚਿੰਗ ਹਾਈ ਜੀ) ਦਾ ਉਨਾਂ ਦੀ ਲੀਡਰੀ ਲਈ ਧੰਨਵਾਦ ਕਰਦਾ ਹਾਂ, ਉਨਾਂ ਦੀ ਸਾਕਾਰਾਤਮਿਕਤਾ ਲਈ ਧੰਨਵਾਦ ਕਰਦਾ ਹਾਂ, ਉਨਾਂ ਦੇ ਲੋਕ-ਸਬੰਧੀ ਯੋਗਤਾਵਾਂ ਲਈ ਧੰਨਵਾਦ ਕਰਦਾ ਹਾਂ, ਜੋ ਉਨਾਂ ਨੂੰ ਇਤਨੇ ਅਨੋਖੇ ਅਤੇ ਵਿਸ਼ੇਸ਼ ਬਣਾਉਂਦਾ ਹੈ।" "ਅਜਿਹੇ ਇਕ ਨੇਕ ਹਿਰਦੇ ਨੂੰ ਦੇਖਣਾ ਇਕ ਬਹੁਤ ਹੀ ਚੰਗਾ ਪ੍ਰਭਾਵ, ਇਤਨੇ ਤਿਆਰ-ਬਿਆਰ ਸੇਵਾ ਕਰਨ ਲਈ । ਉਹ ਸਾਰੇ ਮਨੁਖੀ ਜੀਵਾਂ ਦੀ ਸੇਵਾ ਕਰ ਰਹੇ ਹਨ; ਉਹ ਗ੍ਰਹਿ ਦੀ ਸੇਵਾ ਕਰ ਰਹੇ ਹਨ, ਇਹਨੂੰ ਬਚਾਉਣ ਲਈ, ਇਹਨੂੰ ਰਿਹਾਈ ਦੇਣ ਲਈ। ਉਨਾਂ ਕੋਲ ਇਕ ਨੇਕ ਹਿਰਦਾ ਹੈ, ਪਰ ਨਾਲੇ ਇਕ ਮਹਾਨ ਲੀਡਰੀ ਵੀ; ਮੈਂ ਜਾਣਦਾ ਹਾਂ ਕਿ ਜੋ ਵੀ ਵਾਪਰਣਾ ਚਾਹੀਦਾ ਹੈ ਉਹੀ ਵਾਪਰੇਗਾ।"ਪਰਮ ਸਤਿਗੁਰੂ ਚਿੰਗ ਹਾਈ ਜੀ ਸਚਮੁਚ ਇਸ ਯੁਗ ਦੇ ਸਭ ਤੋਂ ਸਿਦਕਵਾਨ ਲੋਕਾਂ ਵਿਚੋਂ ਇਕ ਹਨ, ਸਾਡੇ ਭਵਿਖ ਦਾ ਇਕ ਖੂਬਸੂਰਤ ਦ੍ਰਿਸ਼ ਲਭਣ ਅਤੇ ਸਿਰਜ਼ਣ ਵਿਚ ਹੋਰਨਾਂ ਦੀ ਮਦਦ ਕਰਦੇ ਹੋਏ। ਇਤਿਹਾਸ ਵਿਚ ਅਨੇਕ ਹੀ ਮਹਾਨ ਲੋਕਾਂ ਕੋਲ ਇਕ ਸੁਪਨਾ ਸੀ, ਅਤੇ ਉਨਾਂ ਦੇ ਆਪਣੇ ਸ਼ਬਦਾਂ ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਕੋਲ ਵੀ ਹੈ: "ਮੈਂ ਸੁਪਨਾ ਲੈਂਦੀ ਹਾਂ ਕਿ ਸਾਰਾ ਸੰਸਾਰ ਸ਼ਾਂਤਮਈ ਬਣ ਜਾਵੇ। "ਮੈਂ ਸੁਪਨਾ ਲੈਂਦੀ ਹਾਂ ਕਿ ਹਰ ਕੋਈ ਇਕ ਬੁਧ (ਗਿਆਨਵਾਨ ਪ੍ਰਾਣੀ) ਬਣ ਜਾਵੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੀ ਹਤਿਆ ਬੰਦ ਹੋ ਜਾਵੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੇ ਬਚੇ ਸ਼ਾਂਤੀ ਅਤੇ ਇਤਫਾਕ ਵਿਚ ਤੁਰਨਗੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੇ ਦੇਸ਼ ਇਕ ਦੂਸਰੇ ਨਾਲ ਹਥ ਮਿਲਾਉਣ, ਇਕ ਦੂਸਰੇ ਨੂੰ ਸੁਰਖਿਅਤ ਰਖਣ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ । ਮੈਂ ਸੁਪਨਾ ਲੈਂਦੀ ਹਾਂ ਕਿ ਸਾਡਾ ਖੂਬਸੂਰਤ ਗ੍ਰਹਿ ਬਰਬਾਦ ਨਾ ਕੀਤਾ ਜਾਵੇ। ਇਹ ਬਿਲਿਅਨ, ਬਿਲਿਅਨ, ਟ੍ਰਲਿਅਨ ਹੀ ਸਾਲ ਲਗਦੇ ਹਨ ਇਸ ਗ੍ਰਹਿ ਨੂੰ ਪੈਦਾ ਕਰਨ ਲਈ ਅਤੇ ਇਹ ਬਹੁਤ ਹੀ ਖੂਬਸੂਰਤ, ਬਹੁਤ ਹੀ ਸ਼ਾਨਦਾਰ ਹੈ। ਮੈਂ ਸੁਪਨਾ ਲੈਂਦੀ ਹਾਂ ਕਿ ਇਹ ਜ਼ਾਰੀ ਰਹੇ, ਪਰ ਸ਼ਾਂਤੀ, ਸੁੰਦਰਤਾ ਅਤੇ ਪਿਆਰ ਵਿਚ।"