ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਚੀਜ਼ ਦਾ ਇੱਕ ਮੁੱਲ ਹੁੰਦਾ ਹੈ। ਬਿਲਕੁਲ ਜਿਵੇਂ ਸਾਡੇ ਸੰਸਾਰ ਵਿਚ, ਅਸੀਂ ਸੌਦੇਬਾਜ਼ੀ ਕਰਦੇ ਹਾਂ ਹਰ ਚੀਜ਼ ਲਈ ਜੋ ਅਸੀਂ ਚਾਹੁੰਦੇ ਹਾਂ, ਸ਼ਾਂਤੀ ਲਈ ਵੀ ਸੌਦੇਬਾਜ਼ੀ ਲੋੜੀਂਦੀ ਹੈ, ਜਿਵੇਂ ਕਿ ਤੁਸੀਂ ਉਹ ਜਾਣਦੇ ਹੋ। ਸਾਨੂੰ ਸ਼ਾਂਤੀ ਕਮਾਉਣੀ ਪਵੇਗੀ ਕਿਉਂਕਿ ਅਸੀਂ ਸ਼ਾਂਤੀ ਨੂੰ ਖਰਾਬ ਕੀਤਾ ਹੈ। ਅਸੀਂ ਸ਼ਾਂਤੀ ਦਾ ਮਾਹੌਲ ਵਿਗਾੜ ਦਿੱਤਾ ਹੈ ਯੁੱਧ ਪੈਦਾ ਕਰਕੇ, ਉਨ੍ਹਾਂ ਵਿੱਚ ਸ਼ਾਮਲ ਹੋ ਕੇ, ਜਾਂ ਇਨ੍ਹਾਂ ਦਹਾਕਿਆਂ ਦੌਰਾਨ ਯੁਧਾਂ ਨੂੰ ਭੜਕਾ ਕੇ। ਸ਼ਾਂਤੀ ਦਾ ਮੁੱਲ ਬਹੁਤ ਉੱਚਾ ਹੈ। ਅਤੇ ਤੁਸੀਂ ਸਾਰੇ ਹੀ, ਉੱਥੇ, ਕਿਰਪਾ ਕਰਕੇ ਮੇਰੀ ਮਦਦ ਕਰੋ ਵੀਗਨ ਬਣ ਕੇ, ਗੁਣੀ ਬਣ ਕੇ, ਉਦਾਰਚਿਤ, ਦਿਆਲੂ ਬਣ ਕੇ, ਤਾਂ ਕਿ ਵਾਤਾਵਰਣ ਸ਼ਾਂਤੀ ਲਈ ਵਧੇਰੇ ਅਨੁਕੂਲ ਹੋ ਜਾਏ। ਅਤੇ ਮੈਂ ਸਾਰੀ ਮਨੁੱਖਤਾ ਨੂੰ ਸਚੇਤ ਹੋਣ ਲਈ ਪੁਕਾਰਦੀ ਹਾਂ। ਕਿਰਪਾ ਕਰ ਕੇ ਸਚੇਤ ਹੋ ਜਾਓ। ਕਿਰਪਾ ਕਰ ਕੇ ਉਸ ਢੰਗ ਨਾਲ ਜੀਵੋ ਜਿਵੇਂ ਤੁਹਾਨੂੰ ਜਿਉਣਾ ਚਾਹੀਦਾ ਸੀ। ਤੁਸੀਂ ਰੱਬ ਦੇ ਬੱਚੇ ਹੋ। ਤੁਸੀਂ ਭਵਿੱਖ ਹੋਂ, ਬੁੱਧ ਦੇ ਬੱਚੇ ਹੋ। ਸਾਨੂੰ ਲਾਜ਼ਮੀ ਹੈ ਸ਼ਾਹੀ ਸਦੱਸਾਂ ਵਾਗ ਠੀਕ ਢੰਗ ਨਾਲ ਰਹਿਣਾ। ਕਿਰਪਾ ਕਰਕੇ ਸ਼ਾਕਾਹਾਰੀ ਬਣੋ, ਜਿਹਦੇ ਨਾਲ ਤੁਸੀਂ ਚੋਖੇ ਅੰਕ ਕਮਾਂ ਸਕੋਂ ਸਮੁਚੇ ਸੰਸਾਰ ਦੀ ਮਦਦ ਕਰਨ ਲਈ ਅਤੇ ਗ੍ਰਹਿ ਤੇ ਸ਼ਾਂਤੀ ਬਹਾਲ ਕਰਨ ਲਈ। ਜੇ ਤੁਸੀਂ ਗੁਣੀ ਹੋ, ਹਰ ਚੀਜ਼ ਗੁਣੀ ਹੋ ਜਾਏਗੀ।