ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਮੁੱਚਾ ਬ੍ਰਹਿਮੰਡ, ਸਾਨੂੰ ਅਸੀਸਾਂ, ਬਖਸ਼ਿਸ਼ਾਂ ਦਿੰਦਾ ਹੈ, ਅਤੇ ਸਾਨੂੰ ਇਹ ਅਸੀਸਾਂ ਬਰਬਾਦ ਨਹੀਂ ਕਰਨੀਆਂ ਚਾਹੀਦੀਆਂ। ਅਤੇ ਮੇਰੇ ਕੋਲ ਇੱਕ ਹੋਰ ਨੁਕਤਾ ਹੈ ਜੋ ਉਹ ਅਜ਼ਮਾ ਸਕਦੇ ਹਨ। ਜਦ ਉਹ ਤਨਾਉ ਮਹਿਸੂਸ ਕਰਨ ਜਾਂ ਜਦ ਉਹ ਯਾਦ ਕਰਨ, ਬੱਸ ਸਾਹ ਲਓ ਅਤੇ ਸੋਚੋ ਜਾਂ ਕਲਪਨਾ ਕਰੋ ਜਾਂ ਜਾਣੋ ਕਿ ਉਹ ਉੱਤਮ ਢੰਗ ਨਾਲ ਸਾਹ ਲੈਂਦੇ ਹਨ, ਉੱਚਤਮ ਅਸੀਸ ਆਪਣੇ ਚਾਰੇ ਪਾਸੇ ਤੋਂ ਅਤੇ ਦੇਵਤਵ ਤੋਂ, ਅਤੇ ਫਿਰ ਸਾਹ ਕੱਢਦੇ ਹੋਏ ਉਸ ਦੇਵਤਵ ਅਤੇ ਅਸੀਸ ਨੂੰ ਆਸ ਪਾਸ ਅਤੇ ਸੰਸਾਰ ਵਿੱਚ ਲਿਆਉਣ ਲਈ। ਉਹ ਅਜ਼ਮਾ ਸਕਦੇ ਹਨ ਕਿ ਜਦ ਵੀ ਉਹ ਵਿਹਲੇ ਹੋਣ ਜਾਂ ਯਾਦ ਕਰਨ, ਅਤੇ ਕੁਝ ਸਮੇਂ ਬਾਅਦ, ਸ਼ਾਇਦ ਉਹ ਬਿਹਤਰ ਬਣ ਜਾਂਦੇ ਹਨ, ਉਹ ਵਧੇਰੇ ਸਾਫ ਸੋਚ ਸਕਦੇ ਹਨ, ਅਤੇ ਵਧੇਰੇ ਨਿਮਰ ਵਿਅਕਤੀ ਬਣ ਜਾਂਦੇ ਹਨ, ਵਧੇਰੇ ਸਾਰਥਕ ਆਪਣੇ ਅੰਦਰ ਹੀ। ਬ੍ਰਹਿਮੰਡ ਤੋਂ ਸਭ ਕੁਝ ਉੱਤਮ ਅੰਦਰ ਲੈ ਲਓ, ਅਤੇ ਬਾਹਰ ਕੱਢ ਦਿਓ ਉਸ ਅਸੀਸ ਅਤੇ ਸਕਾਰਾਤਮਕ ਸ਼ਕਤੀ ਨੂੰ ਉਨ੍ਹਾਂ ਦੇ ਆਸ ਪਾਸ ਅਤੇ ਜਗਤ ਵਿੱਚ ਫੈਲਾਉਣ ਲਈ। ਅੰਦਰ, ਉੱਤਮ; ਬਾਹਰ, ਅਸੀਸ।