ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਾਨਵਰਾਂ ਸਾਨੂੰ ਜੋ ਅਸੀਸ ਦਿੰਦੇ ਹਨ ਉਸ ਦਾ ਕੋਈ ਅੰਤ ਨਹੀਂ ਹੈ। ਮਿਸਾਲ ਲਈ, ਤੁਹਾਡਾ ਕੁੱਤਾ ਤੁਹਾਨੂੰ ਹਰ ਦਿਨ 3% ਅਸੀਸ ਦਏਗਾ। ਪਰ ਮੇਰੇ ਕੁੱਤੇ ਮੈਨੂੰ 6% ਜਾਂ 8% ਅਸੀਸ ਦਿੰਦੇ ਹਨ, ਕਿਉਂਕਿ ਉਹ ਵੀਗਨ ਹਨ ਅਤੇ ਮੈਂ ਉਨ੍ਹਾਂ ਨੂੰ ਪ੍ਰੇਮ ਕਰਦੀ ਹਾਂ, ਅਤੇ ਉਹ ਪ੍ਰੇਮ ਦਾ ਜਵਾਬ ਦਿੰਦੇ ਹਨ। ਉਹ ਐਵੇਂ ਹਰ ਕਿਸੇ ਨੂੰ ਨਹੀਂ ਦਿੰਦੇ, ਆਪਣੇ ਮਾਲਕ ਤੱਕ ਨੂੰ ਨਹੀਂ। ਜੇ ਮਾਲਕ ਉਨ੍ਹਾਂ ਨੂੰ ਪ੍ਰੇਮ ਨਹੀਂ ਕਰਦਾ, ਉਹ ਨਹੀਂ ਦਿੰਦੇ। ਜੇ ਇਕ ਮਾਸਾਹਾਰੀ ਕੁੱਤਾ ਵੀ, ਉਹ ਤੁਹਾਨੂੰ ਘਟ ਅਸੀਸ ਦਿੰਦੇ ਹਨ, ਜਿਵੇਂ 2% ਤੱਕ। ਹੁਣ, ਕਿਉਂਕਿ ਉਹ ਘਟਾਏ ਜਾਣੇ ਹਨ, ਬੱਸ ਇੰਨੀ ਹੀ ਗੱਲ ਹੈ। ਇਹ ਨਹੀਂ ਕਿ ਉਹ ਇਹ ਰੱਖਦੇ ਹਨ, ਪਰ ਕਟੌਤੀ। ਜੇ ਅਸੀਂ ਜਾਨਵਰ ਖਾਂਦੇ ਹਾਂ, ਸਾਡੇ ਗੁਣ ਘਟਾਉਣੇ ਪੈਣਗੇ ਅਤੇ ਉਸ ਜਾਨਵਰਾਂ ਨੂੰ ਦਿੱਤੇ ਜਾਣਗੇ। ਇੱਕ ਦਰਮਿਆਨਾ ਪੰਛੀ ਤੁਹਾਨੂੰ 4% ਅਸੀਸ ਦਏਗਾ। ਇੱਕ ਤੋਤਾ, ਮਿਸਾਲ ਲਈ, ਇੱਕ ਵੱਡਾ ਤੋਤਾ, ਤੁਹਾਨੂੰ ਹੋਰ ਵੀ ਅਸੀਸ ਦਿੰਦਾ ਹੈ, 8%। ਇੱਕ ਟਰਕੀ, ਜੇ ਤੁਸੀਂ ਉਨ੍ਹਾਂ ਨਾਲ ਹੋ, ਜੇ ਤੁਸੀਂ ਉਨ੍ਹਾਂ ਨੂੰ ਆਪਣੇ ਵਿਹੜੇ ਵਿੱਚ ਪਾਲਦੇ ਹੋ, ਉਹ ਤੁਹਾਨੂੰ 5-10% ਤੱਕ ਅਸੀਸ ਦਏਗਾ। ਮਿਸਾਲ ਲਈ, ਅੱਜ ਤੁਸੀਂ ਕਾਸੇ ਰਾਹੀਂ ਸਿਰਫ 100% ਰੂਹਾਨੀ ਅੰਕ ਪ੍ਰਾਪਤ ਕਰਦੇ ਹੋ, ਉਹ ਤੁਹਾਨੂੰ 5 ਹੋਰ ਦਏਗਾ , ਜਾਂ 10 ਹੋਰ, ਹੋਰ ਨਾਲ ਉਪਰ ਜੋੜਣ ਲਈ, ਹਰ ਦਿਨ ਉਸ ਤਰਾਂ, ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਦੱਸ ਦਿਨ, ਫਿਰ ਤੁਸੀਂ ਬਿਨਾਂ ਕੁਝ ਕੀਤੇ 100% ਪ੍ਰਾਪਤ ਕਰ ਲਓਗੇ। ਸਿਰਖ਼ ਇੱਕ ਜਾਨਵਰ ਪਾਲ ਕੇ, ਇੱਕ ਟਰਕੀ ਪਾਲ ਕੇ। ਇੱਥੋਂ ਤੱਕ ਕਿ ਇੱਕ ਚੂਚਾ, ਇੰਨਾ ਛੋਟਾ ਅਤੇ ਨਿਤਾਣਾ, ਤੁਹਾਨੂੰ 2-6% ਅਸੀਸ ਦਿੰਦਾ ਹੈ, 6% ਜਾਂ 10% ਅਸੀਸ ਦਿੰਦਾ ਹੈ, ਕਿਉਂਕਿ ਤੁਸੀਂ ਉਨ੍ਹਾਂ ਨੂੰ ਵੀਗਨ ਦਿੰਦੇ ਹੋ, ਫਿਰ ਉਨ੍ਹਾਂ ਕੋਲ ਤੁਹਾਨੂੰ ਅਸੀਸ ਦੇਣ ਦੀ ਵਧੇਰੇ ਸ਼ਕਤੀ ਹੁੰਦੀ ਹੈ।